Punjab

ਪੰਜਾਬ ਦਾ ਇਹ ਪਿੰਡ ਬਾਕੀ ਇਲਾਕਿਆਂ ਨਾਲੋਂ ਠੰਡਾ ਕਿਉਂ ਹੈ ਜਾਣੋPunjabkesari TV

4 years ago

ਬਰਨਾਲਾ ਦੇ ਪਿੰਡ ਧੌਲਾ ਦਾ ਨੌਜਵਾਨ ਸੰਦੀਪ ਧੌਲਾ ਇੰਨਾ ਦਿਨੀ ਸਾਰਿਆਂ ਲਈ ਮਿਸਾਲ ਕਾਇਮ ਕਰ ਰਿਹਾ , ਸੰਦੀਪ ਦੇ ਕਾਰਨਾਮੇ ਸੁਣ ਤੁਸੀਂ ਵੀ ਹੈਰਾਨ ਹੋਵੇਗੇ , ਜੀ ਹਾਂ ਸੰਦੀਪ ਨੇ ਪਿਛਲੇ ਦਸ ਸਾਲਾਂ 'ਚ ਵੀਹ ਹਜ਼ਾਰ ਪੌਦੇ ਲਗਾ ਕੇ ਕਈ ਜੰਗਲ ਖੜੇ ਕਰ ਦਿੱਤੇ ਨੇ , ਅੱਜ ਮਨੁੱਖ ਜਿਥੇ ਵਿਕਾਸ ਦੇ ਚੱਕਰ 'ਚ ਧੜਾਧੜ ਰੁੱਖਾਂ ਦੀ ਕਟਾਈ ਕਰ ਰਿਹਾ ਹੈ 'ਤੇ ਸੜਕਾਂ ਚੌੜੀਆਂ ਕਰਨ ਲਈ ਪਤਾ ਹੀ ਨਹੀਂ ਹੁਣ ਤੱਕ ਕਿੰਨੇ ਰੁੱਖ ਵੱਢੇ ਜਾ ਚੁੱਕੇ । ਅਜਿਹੇ 'ਚ  ਸੰਦੀਪ ਧੌਲਾ ਸਾਰਿਆਂ ਲਈ ਪ੍ਰੇਰਣਾ ਸਾਬਤ ਹੋ ਰਿਹਾ ਹੈ। ਕਿਉਂਕਿ ਸੰਦੀਪ ਧੌਲ਼ਾ ਨੇ ਆਪਣੇ ਪਿੰਡ 'ਚ ਵੀਹ ਜ਼ਹਾਰ ਪੌਦੇ ਦਸ ਸਾਲਾਂ 'ਚ ਲਗਾਏ ਜਿਹੜੇ ਹੁਣ ਰੁੱਖ ਬਣ ਗਏ ਨੇ ਅਤੇ ਪਿੰਡ ਦੀ ਖ਼ੂਬਸੂਰਤੀ ਵਧਾ ਰਹੇ ਹਨ। ਨਾਲ ਹੀ 15 ਜੰਗਲ ਵੀ ਬਣਾਏ ਹਨ। ਸੰਦੀਪ ਨੇ ਦੱਸਿਆ ਕਿ ਉਸ ਨੇ 2008 'ਚ ਇਹ ਉਪਰਾਲਾ ਸ਼ੁਰੂ ਕੀਤਾ ਜਿਸ ਤੋਂ ਬਾਅਦ ਪਿੰਡ ਦੇ ਹੋਰ ਨੌਜਵਾਨ ਵੀ ਉਸ ਵਾਲ ਜੁੜ ਗਏ।
 

NEXT VIDEOS