PUNJAB 2020

ਕਾਗਜ਼ ਦੇ ਟੁੱਕੜਿਆਂ ਸਹਾਰੇ ਲੁੱਟਿਆ ਗਰੀਬ,ਦੇਖੋ ਅੱਖਾਂ ਖੋਲ੍ਹ ਦੇਣ ਵਾਲੀ ਰਿਪੋਰਟPunjabkesari TV

9 months ago

......ਤਸਵੀਰਾਂ 'ਚ ਦਿਖ ਰਹੇ ਇਨ੍ਹਾਂ ਦੋਹਾਂ ਸ਼ਖਸਾਂ ਨੇ ਬੜੇ ਹੀ ਅਨੋਖੇ ਢੰਗ ਨਾਲ ਨੌਜਵਾਨ ਨਾਲ ਠੱਗੀ ਮਾਰੀ ਹੈ....ਮਾਮਲਾ ਫਰੀਦਕੋਟ ਦੇ ਕੋਟਕਪੂਰਾ ਸਥਿਤ ਯੂਕੋ ਬੈਂਕ ਦਾ ਹੈ,ਜਿਥੇ ਬੈਂਕ ਅੰਦਰ ਪਹਿਲਾਂ ਤੋਂ ਮੌਜੂਦ ਇਨ੍ਹਾਂ ਨੌਜਵਾਨਾਂ ਨੇ ਪੈਸੇ ਜਮ੍ਹਾਂ ਕਰਵਾਉਣ ਆਏ ਨੌਜਵਾਨ ਨੂੰ 3 ਲੱਖ ਰੁਪਏ ਦਾ ਲਾਲਚ ਦੇਕੇ ਉਸਤੋਂ 5 ਹਜ਼ਾਰ ਦੀ ਠੱਗੀ ਮਾਰ ਲਈ...ਦਰਅਸਲ,ਇਹ ਦੋਵੇਂ ਵਿਅਕਤੀ ਨੌਜਵਾਨ ਕੋਲ ਜਾਂਦੇ ਨੇ ਤੇ ਉਸਨੂੰ ਇਹ ਕਹਿ ਕੇ ਕਿ ਉਨ੍ਹਾਂ ਕੋਲ ਚੋਰੀ ਦੇ 3 ਲੱਖ ਰੁਪਏ ਹਨ ਜੋ ਰੁਮਾਲ 'ਚ ਬੰਨ੍ਹੇ ਹਨ ਉਹ ਰੱਖ ਲਵੇ ਤੇ ਉਸਦੇ ਬਦਲੇ ਉਨ੍ਹਾਂ ਨੂੰ 50 ਹਜ਼ਾਰ ਰੁਪਏ ਦੇ ਦਵੇ....ਪੀੜਤ ਨੇ ਦੱਸਿਆ ਕਿ ਜਦੋਂ ਉਸਨੇ ਰੁਮਾਲ ਖੋਲ੍ਹ ਕੇ ਦੇਖਿਆ ਤਾਂ ਉਸ ਅੰਦਰ ਕਾਗਜ਼ ਦੇ ਟੁੱਕੜੇ ਮਿਲੇ ਜਿਸਨੇ ਉਸਦੇ ਹੋਸ਼ ਉੱਡਾ ਦਿੱਤੇ।