ਪਾਕਿਸਤਾਨੀ ਸਿੱਖ ਦੀ ਮੋਦੀ ਸਰਕਾਰ ਨੂੰ ਗੁਹਾਰ, 'ਮੈਨੂੰ ਭਾਰਤ 'ਚ ਪਨਾਹ ਦੇ ਦਿਓ'Punjabkesari TV
5 years ago ਇਹ ਹੁਣੇ ਸੁਣਿਆ ਤੁਸੀਂ ਬਲਦੇਵ ਕੁਮਾਰ ਨੂੰ, ਪਾਕਿਸਤਾਨ 'ਚ ਇਮਰਾਨ ਖਾਣ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਸਾਬਕਾ ਵਿਧਾਇਕ ਨੇ। ਜੋ ਪਾਕਿਸਤਾਨ ਤੋਂ ਭਾਰਤ 'ਚ ਪੰਜਾਬ ਦੇ ਖੰਨਾ ਰਿਸ਼ਤੇਦਾਰਾਂ ਕੋਲ ਆਏ ਹੋਏ ਨੇ। ਬੀਤੇ ਸਮੇਂ 'ਚ ਪਾਕਿਸਤਾਨ ਖਿਲਾਫ ਆਪਣੇ ਬਿਆਨਾਂ ਤੋਂ ਚਰਚਾ 'ਚ ਆਏ ਬਲਦੇਵ ਕੁਮਾਰ ਦਾ ਕਹਿਣਾ ਕਿ ਪਾਕਿਸਤਾਨ 'ਚ ਓਨਾ ਦੀ ਜਾਨ ਨੂੰ ਖਤਰਾ ਹੈ, ਓਨਾ ਦੇ ਸਿਰ 'ਤੇ 50 ਲੱਖ ਦਾ ਇਨਾਮ ਹੈ ਤੇ ਗੋਪਾਲ ਚਾਵਲਾ ਸਰਹੱਦ ਪਾਰ ਕਰਦਿਆਂ ਹੀ ਉਸਨੂੰ ਮਾਰ ਦੇਵੇਗਾ। ਜਿਸ ਕਾਰਨ ਉਹ ਭਾਰਤ ਸਰਕਾਰ ਰੋ ਇਥੇ ਰਹਿਣ ਲਈ ਸ਼ਰਨ ਮੰਗਦੇ ਨੇ। ਬਲਦੇਵ ਕੁਮਾਰ ਦਾ ਭਾਰਤੀ ਵੀਜ਼ਾ ਬੀਤੀ 2 ਨਵੰਬਰ ਨੂੰ ਖਤਮ ਹੋ ਚੁੱਕਾ ਹੈ, ਜਿਸ ਤੋਂ ਬਾਅਦ ਓਨਾ ਆਨਲਾਈਨ ਵੀਜ਼ੇ ਲਈ ਅਪਲਾਈ ਕੀਤਾ ਹੈ। ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ।