Punjab

ਹਥਿਆਰ ਦੇ ਲਾਇਸੈਂਸ ਲਈ ਡੀਸੀ ਨੇ ਬਣਾਏ ਨਵੇਂ ਰੂਲPunjabkesari TV

4 years ago

ਪੰਜਾਬ ਦੇ ਲੋਕਾਂ ਨੂੰ ਵੱਡੀਆਂ ਕਾਰਾਂ ਅਤੇ ਹਥਿਆਰਾਂ ਦਾ ਸ਼ੌਕ ਹੈ.....ਕਾਰ ਤਾਂ ਰੁਪਏ ਖਰਚ ਕੇ ਮਿਲ ਜਾਂਦੀ ਹੈ ਪਰ ਹਥਿਆਰ ਲੈਣ ਲਈ  ਲਾਇਸੈਂਸ ਲੈਣਾ ਜਰੂਰੀ ਹੁੰਦਾ ਹੈ |   ਫ਼ਿਰੋਜ਼ਪੁਰ ਡੀਸੀ  ਚੰਦਰ ਗੈਂਦ  ਨੇ ਇਕ ਨਵੀਂ ਪਹਿਲ ਕਰਦੇ ਹੋਏ ਆਰਡਰ ਜਾਰੀ ਹਨ ਕਿ ਜੇ ਕਿਸੇ ਨੇ ਹਥਿਆਰ ਦਾ ਨਵਾਂ ਲਾਈਸੇਂਸ ਬਨਵਾਣਾ ਹੈ ਤਾਂ ਪਹਿਲਾਂ 10 ਰੁੱਖ ਲੱਗਾ ਕੇ ਉਨ੍ਹਾਂ ਦੀ 1 ਮਹੀਨੇ ਤੱਕ ਲਗਾਤਾਰ ਸਾਰ-ਸੰਭਾਲ ਕਰਕੇ ਉਨ੍ਹਾਂ ਨਾਲ ਸੈਲਫੀ ਖਿੱਚ ਕੇ ਆਪਣੇ ਦਸਤਾਵੇਜਾਂ ਦੇ ਨਾਲ ਪੇਸ਼ ਕਰਨੀ ਹੋਏਗੀ |  ਸਾਰੇ ਦਸਤਾਵੇਜਾਂ ਦੇ ਨਾਲ ਰੁੱਖ ਲਗਾਉਣ ਵਾਲਿਆਂ ਫੋਟੋਆਂ ਵੀ ਪੇਸ਼ ਕਰਨੀਆਂ ਜਰੂਰੀ ਹਨ ਨਹੀਂ ਤਾਂ ਤੁਹਾਨੂੰ ਹਥਿਆਰ ਦਾ ਲਾਈਸੇਂਸ ਨਹੀਂ ਮਿਲੇਗਾ | ਦੇਖਿਆ ਜਾਏ ਤਾਂ ਵਾਤਾਵਰਨ ਨੂੰ ਬਚਾਉਣ ਲਈ  ਡੀਸੀ  ਸਾਹਿਬ ਦਾ ਇਹ ਇਕ ਚੰਗਾ ਉਪਰਾਲਾ ਹੈ | ਉਨ੍ਹਾਂ ਦਾ ਮਨਣਾ ਹੈ ਕਿ ਇਸ ਨਾਲ ਲੋਕਾਂ ਨੂੰ ਵਾਤਾਵਰਨ ਦੇ ਪ੍ਰਤੀ ਜਾਗਰੂਕ ਕੀਤਾ ਜਾ ਸਕਦਾ ਹੈ.... ਲਾਈਸੇਂਸ ਰੀਨਿਊ ਕਰਵਾਓਣ ਵਾਲਿਆਂ ਲਈ ਵੀ ਇਹ ਰੂਲ ਲਾਗੂ ਕੀਤਾ ਜਾਏਗਾ | 
 

NEXT VIDEOS