PUNJAB 2019

ਕੀ ਸਿਆਸੀ ਲੀਡਰ ਭਰ ਸਕਣਗੇ ਅੰਮ੍ਰਿਤਸਰ ਰੇਲ ਹਾਦਸੇ ਦੇ ਜ਼ਖਮPunjabkesari TV

1 views one month ago

ਸਾਲ 2018 'ਚ ਦੁਸਹਿਰੇ ਮੌਕੇ ਅੰਮ੍ਰਿਤਸਰ ਜੋੜਾ ਫਾਟਕ 'ਤੇ ਵਾਪਰਿਆ ਰੇਲ ਹਾਦਸਾ ਸ਼ਾਇਦ ਹੀ ਕੋਈ ਭੁੱਲ ਸਕਿਆ ਹੋਵੇਗਾ....ਪਰ ਪੀੜਤਾਂ ਨੂੰ ਇਨਸਾਫ ਦਵਾਉਣ ਤੇ ਬਣਦੇ ਮੁਆਵਜ਼ੇ ਦਾ ਐਲਾਨ ਕਰਨ ਵਾਲੀਆਂ ਸਰਕਾਰਾਂ ਇਨ੍ਹਾਂ ਪੀੜਤਾਂ ਦਾ ਹੱਕ ਉਨ੍ਹਾਂ ਨੂੰ ਦੇਣਾ ਭੁੱਲ ਚੁੱਕੀਆਂ ਨੇ....ਇਸ ਲਈ ਪੰਜਾਬ ਸਰਕਾਰ ਨੂੰ ਪੀੜਤਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਆਮ ਆਦਮੀ ਪਾਰਟੀ ਮੈਦਾਨ 'ਚ ਉਤਰ ਆਈ ਹੈ....ਆਪ ਦੇ ਜ਼ਿਲਾ ਪ੍ਰਧਾਨ ਅਸ਼ੋਕ ਤਲਵਾਰ ਨੇ ਪ੍ਰੈਸ ਕਾਨਫਰੰਸ ਕਰਕੇ ਰੇਲ ਹਾਦਸੇ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਉਣ ਦੀ ਗੱਲ ਆਖੀ ਹੈ....ਉਨ੍ਹਾਂ ਦੋਸ਼ ਲਗਾਇਆ ਕਿ ਲੋਕ ਕਾਂਗਰਸ ਸਰਕਾਰ 'ਤੇ ਆਸ ਰੱਖ ਕੇ ਬੈਠੇ ਸਨ ਪਰ ਕਾਂਗਰਸ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ...ਜਿਸ ਲਈ ਮਜ਼ਬੂਰਨ ਉਨ੍ਹਾਂ ਨੂੰ ਹਾਈ ਕੋਰਟ ਦਾ ਰੁਖ ਕਰਨਾ ਪੈ ਰਿਹਾ ਹੈ......