Punjab

ਨਸ਼ਾ ਕਰਨ ਲਈ ਕਮਰਾ ਨਾ ਦੇਣ 'ਤੇ Hotel Owner 'ਤੇ HamlaPunjabkesari TV

4 years ago

....ਤਸਵੀਰਾਂ ਅੰਮ੍ਰਿਤਸਰ ਦੇ ਇੱਕ ਨਿੱਜੀ ਹੋਟਲ ਦੀਆਂ ਨੇ,ਜਿਥੇ ਨਸ਼ਾ ਕਰਨ ਲਈ ਨੌਜਵਾਨਾਂ ਨੂੰ ਹੋਟਲ 'ਚ ਕਮਰਾ ਨਾ ਦੇਣਾ ਹੋਟਲ ਮਾਲਕ ਨੂੰ ਮਹਿੰਗਾ ਪੈ ਗਿਆ...ਫੁਟੇਜ਼ 'ਚ ਦੇਖ ਸਕਦੇ ਹੋ ਕਿ ਕਿਵੇਂ ਕੁਝ ਨੌਜਵਾਨ ਹੋਟਲ ਅੰਦਰ ਆਉਣ ਦੀ ਕੋਸ਼ਿਸ਼ ਕਰਦੇ ਨੇ,ਪਰ ਹੋਟਲ 'ਚ ਕੰਮ ਕਰਨ ਵਾਲੀ ਕੁੜੀ ਤੇ ਹੋਟਲ ਮਾਲਕ ਉਨ੍ਹਾਂ ਨੂੰ ਅੰਦਰ ਦਾਖਲ ਹੋਣ ਤੋਂ ਮਨ੍ਹਾਂ ਕਰ ਰਹੇ ਨੇ...ਇਨ੍ਹੇ 'ਚ 8 ਤੋਂ 10 ਦੇ ਕਰੀਬ ਨੌਜਵਾਨ ਦਾਖਲ ਹੋ ਜਾਂਦੇ ਨੇ ਹੋਟਲ ਮਾਲਕ ਤੇ ਸਟਾਫ ਨਾਲ ਹੱਥੋਪਾਈ 'ਤੇ ਉਤਰ ਆਉਂਦੇ ਨੇ....ਜ਼ਖਮੀ ਹੋਟਲ ਮਾਲਕ ਨੇ ਦੱਸਿਆ ਕਿ ਕੁਝ ਨੌਜਵਾਨਾਂ ਉਨ੍ਹਾਂ ਤੋਂ ਕਮਰਾ ਮੰਗਿਆ,ਜਿਸ ਅੰਦਰ ਬੈਠ ਕੇ ਉਨ੍ਹਾਂ ਨੇ ਨਸ਼ਾ ਕਰਨਾ ਸੀ,ਪਰ ਉਸਨੇ ਉਨ੍ਹਾਂ ਨੂੰ ਮੰਨਾ ਕਰ ਦਿੱਤਾ ਸੀ..ਇਹੀ ਨਹੀਂ ਉਨ੍ਹਾਂ ਨੌਜਵਾਨਾਂ ਨੇ ਲੜਕੀ ਨਾਲ ਬਦਤਮੀਜ਼ੀ ਕੀਤੀ...ਮਾਲਕ ਅਮਿਤ ਬੇਰੀ ਨੇ ਦੱਸਿਆ ਕਿ ਨੌਜਵਾਨਾਂ ਨੇ ਜਾਂਦੇ ਹੋਏ ਉਸਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ...
 

NEXT VIDEOS