PUNJAB 2019

ਅਕਾਲੀ -ਬੀ.ਜੇ.ਪੀ. ਗਠਜੋੜ 'ਤੇ ਆਏ ਸੰਕਟ 'ਤੇ ਕੀ ਹੈ ਪੰਜਾਬ ਦੀ ਰਾਏ?Punjabkesari TV

29 views 8 months ago

 

ਬੀ.ਜੇ.ਪੀ. ਦੀ ਗੁਰਦੁਆਰਿਆਂ 'ਤੇ ਦਖਲ ਅੰਦਾਜੀ ਨੂੰ ਲੈ ਕੇ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਬਿਆਨ ਦਿੱਤਾ ਐ.. ਸਿਰਸਾ ਨੇ ਕਿਹਾ ਹੈ ਕਿ ਗੁਰਦੁਆਰਿਆਂ ਅੰਦਰ ਸਰਕਾਰ ਦੀ ਦਖਲ ਅੰਦਾਜੀ ਕਾਰਨ ਸਿੱਖਾਂ 'ਚ ਰੋਹ ਹੈ ਤੇ  ਸਿੱਖਾਂ ਅੰਦਰ ਅਸਰੁੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ, ਉਹ ਚਾਹੇ ਸ੍ਰੀ ਪਟਨਾ ਸਾਹਿਬ ਹੋਵੇ ਜਾਂ ਸ੍ਰੀ ਹਜ਼ੂਰ ਸਾਹਿਬ। ਉਨ੍ਹਾਂ ਅਮਿਤ ਸ਼ਾਹ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁੱਦੇ 'ਤੇ ਧਿਆਨ ਦੇਣ ਨਹੀਂ ਤਾਂ ਇਹ ਮੁੱਦਾ ਅਕਾਲੀ ਦਲ ਤੇ ਭਾਜਪਾ ਦਰਮਿਆਨ ਦਰਾਰ ਪੈਦਾ ਕਰ ਸਕਦਾ ਹੈ ਤੇ ਦੋਹਾਂ ਦਾ ਗਠਜੋੜ ਟੁੱਟ ਸਕਦਾ ਹੈ। ਅਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਰਸਾ ਦੇ ਆਏ ਇਸ ਬਿਆਨ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਬੀ.ਜੇ.ਪੀ. ਦੇ ਗੁਰਦੁਆਰਿਆਂ 'ਚ ਦਖਲ 'ਤੇ ਅਕਾਲੀ ਦਲ ਦੇ ਸਟੈਂਡ ਤੇ ਗਠਜੋੜ 'ਤੇ ਆਏ ਸੰਕਟ ਨੂੰ ਪੰਜਾਬ ਦੇ ਲੋਕ ਕਿਵੇਂ ਦੇਖਦੇ ਨੇ ਆਓ ਜਾਣਦੇ ਹਾਂ ਸਾਡੇ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ ਪੰਜਾਬੀਆਂ ਦੀ ਰਾਏ 'ਚ....