PUNJAB 2020

ਸੁਖਪਾਲ ਖਹਿਰਾ ਦਾ ਆਪ ‘ਚ ਜਾਣ ਦੀਆਂ ਚਰਚਾਵਾਂ ‘ਤੇ ਜਵਾਬ !Punjabkesari TV

1 views one month ago

  ਆਮ ਆਦਮੀ ਪਾਰਟੀ ਤੋਂ ਦੂਰ ਹੋਏ ਵਿਧਾਇਕ ਸੁਖਪਾਲ ਖਹਿਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਛੱਡ ਕੇ ਪੰਜਾਬ ਲਈ ਤੀਜਾ ਬਦਲਾਅ ਦੇਣ ਦੀ ਗੱਲ ‘ਤੇ ਜ਼ੋਰ ਦਿੱਤਾ। ਇਸਦੇ ਨਾਲ ਹੀ ਸਿੱਧੂ ਨੂੰ ‘ਆਪ’ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਤੇ ਕਾਰਨ ਦੱਸਿਆ ਕਿ ਆਮ ਆਦਮੀ ਪਾਰਟੀ ‘ਚ ਵੀ ਹਾਈ-ਕਮਾਨ ਕਲਚਰ ਭਾਰੀ ਹੈ, ਜਿੱਥੇ ਸਿੱਧੂ ਨੂੰ ਕਾਂਗਰਸ ਵਾਂਗ ਹੀ ਘੁਟਣ ਹੋਵੇਗੀ।  ਉਥੇ ਹੀ ਖਹਿਰਾ ਨੇ ਆਮ ਆਦਮੀ ਪਾਰਟੀ 'ਚ ਖੁਦ ਦੀ ਵਾਪਸੀ ਦੇ ਲੱਗ ਰਹੇ ਕਿਆਸਾਂ 'ਤੇ ਵੀ ਚੁਪੀ ਤੋੜੀ ਹੈ...ਉਨ੍ਹਾਂ ਕਿਹਾ ਕਿ ਉਸ ਪਾਰਟੀ ਨਾਲ ਤੁਰਨਾ ਬੜਾ ਮੁਸ਼ਕਿਲ ਹੈ ਪਰ ਫਿਰ ਵੀ ਜੇਕਰ ਪੰਜਾਬ ਦੇ ਭਵਿੱਖ ਲਈ ਇੰਝ ਕਰਨਾ ਪਿਆ ਤਾਂ ਹਮ-ਖਿਆਲੀ ਨੇਤਾਵਾਂ ਤੇ ਪਾਰਟੀਆਂ ਨਾਲ ਮਿਲਕੇ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।