Punjab

Ludhiana ਗੈਂਗਰੇਪ ਮਾਮਲੇ 'ਚ Police ਨੇ ਫੜਿਆ ਸ਼ੱਕੀ !Punjabkesari TV

5 years ago

ਲੁਧਿਆਣਾ ਗੈਂਗਰੇਪ ਮਾਮਲੇ 'ਚ ਪੁਲਸ ਨੂੰ ਵੱਡੀ ਸਫਲਤਾ ਹੱਥ ਲੱਗਦੀ ਦਿਕਾਈ ਦੇ ਰਹੀ ਹੈ। ਪੁਲਸ ਨੇ ਸ਼ੱਕ 'ਤੇ ਅਧਾਰ 'ਤੇ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ। ਤਸਵੀਰਾਂ ਕੁਝ ਸਮਾਂ ਪਹਿਲਾਂ ਦੀਆਂ ਨੇ ਜਦੋਂ ਸ਼ੱਕੀ ਨੂੰ ਥਾਣੇ ਅੰਦਰ ਲਿਜਾਇਆ ਜਾ ਰਿਹਾ ਸੀ। ਹੁਣ ਪੁਲਸ ਇਸ ਵਿਅਕਤੀ ਦੀ ਲੜਕੀ ਤੋਂ ਸ਼ਨਾਖਤ ਕਰਵਾਏਗੀ ਜਿਸਤੋਂ ਬਾਅਦ ਜਾਂਚ ਕੀਤੀ ਜਾਵੇਗੀ। ਪਰਨੇ ਨਾਲ ਮੂੰਹ ਢਕਿਆ ਇਹ ਉਹੀ ਸ਼ੱਕੀ ਵਿਅਕਤੀ ਹੈ ਜਿਸਨੂੰ ਪੁਲਸ ਨੇ ਕਾਬੂ ਕੀਤਾ ਹੈ। ਪੁਲਸ ਨੇ ਕੁਝ ਸਮਾਂ ਪਹਿਲਾਂ 6 ਨੌਜਵਾਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਸਨ। ਲੁਧਿਆਣਾ 'ਚ ਬੀਤੇ ਦਿਨੀ 10 ਤੋਂ 12 ਨੌਜਵਾਨਾਂ ਨੇ ਲੜਕੀ ਨਾਲ ਬਲਾਤਕਾਰ ਕੀਤਾ ਸੀ। ਮਾਮਲੇ ਨੇ ਖੂਬ ਤੂਲ ਫੜਿਆ ਹੋਇਆ ਹੈ ਤੇ ਵਾਰਦਾਤ ਦੇ 2 ਦਿਨ ਬੀਤ ਜਾਣ ਬਾਅਦ ਵੀ ਪੁਲਸ ਦੇ ਹੱਥ ਖਾਲੀ ਨੇ।

NEXT VIDEOS