Punjab

ਘਬਰਾਉਣ ਦੀ ਨਹੀਂ ਲੋੜ, ਰਹੋ ਸਾਵਧਾਨ: ਮੌਸਮ ਵਿਭਾਗPunjabkesari TV

6 years ago

ਮੋਸਮ ਵਿਭਾਗ ਵਲੋਂ ਦਿੱਤੇ ਅਲਰਟ ਤੋਂ ਬਾਅਦ ਦੇਸ਼ ਦੇ 13 ਜਿਲ੍ਹਿਆਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਚੇਤ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ। ਦਰਅਸਲ ਪਛਮੀ ਹਲਚਲ ਦੇ ਕਾਰਨ ਹਰਿਆਣਾ, ਚੰਡੀਗ੍ਹੜ ਅਤੇ ਦਿੱਲੀ ਦੇ ਕੁਝ ਸਥਾਨਾਂ 'ਤੇ ਧੂੜ ਭਰੀ ਹਨੇਰੀ ਚੱਲਣ ਦਾ ਅਨੁਮਾਨ ਲਗਾਇਆ ਗਿਆ ਹੈ। ਤੇ ਇਸਦਾ ਅਸਰ ਸਭ ਪੂਰਬੀ ਅਤੇ ਉੱਤਰ ਪੂਰਬੀ ਰਾਜਾਂ 'ਚ ਵੇਖਣ ਨੂੰ ਮਿਲੇਗਾ। ਇਸ ਅਲਰਟ 'ਤੇ ਪੰਜਾਬ ਅਤੇ ਹਰਿਆਣਾ ਦੇ ਮੌਸਮ ਵਿਭਾਗ ਦੇ ਡਾਈਰੇਕਟਰ ਸੁਰੇਂਦਰ ਪਾਲ ਨੇ ਸਥਿਤੀ ਸਪਸ਼ਟ ਕੀਤੀ ਹੈ। ਉਨਾਂ੍ਹ ਕਿਹਾ ਕਿ ਇਸ 'ਚ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਆਉਣ ਵਾਲੇ 48 ਘੰਟਿਆਂ 'ਚ ਪਛੱਮੀ ਹਲਚਲ ਦੇ ਨਾਲ ਮੌਸਮ ਖਰਾਬ ਜ਼ਰੂਰ ਹੋਵੇਗਾ। ਤੇ ਵਿਭਾਗ ਵਲੋਂ ਸਿਰਫ ਸਾਵਧਾਨੀ ਦੇ ਤੌਰ 'ਤੇ ਹੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਤਾਂ ਜੋ ਕਿਸੇ ਵੀ ਤਰਾਂ੍ਹ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ।
 

NEXT VIDEOS