Punjab

ਸਿੱਧੂ 'ਤੇ ਦੇਸ਼ ਧਰੋਹ ਦਾ ਮਾਮਲਾ ਦਰਜPunjabkesari TV

5 years ago

ਪਾਕਿਸਤਾਨ ਦੌਰੇ ਤੋਂ ਵਾਪਸ ਪਰਤੇ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਿਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ। ਸਿੱਧੂ 'ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੇਸ ਬਿਹਾਰ ਦੇ ਮੁਜ਼ੱਫਰਪੁਰ 'ਚ ਦਰਜ ਕਰਵਾਇਆ ਗਿਆ ਹੈ। ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫੀ ਪਾਉਣ ਦੇ ਵਿਰੋਧ 'ਚ ਸਿੱਧੂ 'ਤੇ ਦੇਸ਼ਧਰੋਹ ਦਾ ਮਾਮਲਾ ਦਰਜ ਹੋਇਆ। ਸਿੱਧੂ ਦੀ ਇਸੇ ਹਰਕਤ ਦਾ ਦੇਸ਼ ਭਰ 'ਚ ਵਿਰੋਧ ਵੀ ਹੋ ਰਿਹਾ ਹੈ।ਲੋਕਾਂ 'ਚ ਸਿੱਧੂ ਪ੍ਰਤੀ ਗੁੱਸਾ ਹੈ ਕਿ ਕਿਉਂ ਉਸ ਵਿਅਕਤੀ ਨਾਲ ਜੱਫੀ ਪਾਈ ਗਈ ਜਿਸਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਕਿਸਤਾਨ ਆਰਮੀ ਭਾਰਤੀ ਫੌਜੀਆਂ ਨੂੰ ਸ਼ਹੀਦ ਕਰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਦੀ ਜੱਫੀ ਦਾ ਵਿਰੋਧ ਕਰ ਚੁੱਕੇ ਨੇ। ਕੈਪਟਨ ਨੇ ਵੀ ਸਵਾਲ ਚੁੱਕੇ ਸਨ ਕਿ ਨਵਜੋਤ ਸਿੰਘ ਸਿੱਧੂ ਨੂੰ ਉਣ ਵਿਅਕਤੀ ਨਾਲ ਜੱਫੀ ਪਾਉਣ ਤੋਂ ਬਚਣਾ ਚਾਹੀਦਾ ਸੀ ਜੋ ਭਾਰਤ ਵਿਰੋਧੀ ਕਾਰਵਾਈ ਕਰਦਾ ਹੈ। ਲਿਹਾਜ਼ਾ ਹੁਣ ਮਾਮਲਾ ਦਰਜ ਹੋਣ ਤੋਂ ਬਾਅਦ ਸਿੱਧੂ ਦਾ ਕੀ ਪ੍ਰਤੀਕਰਮ ਆਉਂਦਾ ਹੈ ਇਸਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਰਹਿਣਗੀਆਂ।   

NEXT VIDEOS