Punjab

ਰੁਜ਼ਗਾਰ ਮੇਲੇ 'ਚ ਨੌਜਵਾਨਾਂ ਦਾ ਫੁੱਟਿਆ ਗੁੱਸਾ, ਦੱਸਿਆ ਸਰਕਾਰ ਦਾ ਡਰਾਮਾPunjabkesari TV

6 years ago

ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨਾਲ ਨੌਕਰੀ ਦੇਣ ਦੇ ਕੀਤੇ ਵਾਅਦੇ ਨੂੰ ਨੇਪਰੇ ਚਾੜਣ ਲਈ ਥਾਂ-ਥਾਂ ਰੁਜ਼ਗਾਰ ਮੇਲਿਆਂ ਦਾ ਨਾਟਕ ਖੇਡਿਆ ਜਾ ਰਿਹਾ ਐ, ਸਰਕਾਰ ਵੱਲੋਂ ਰੁਜ਼ਗਾਰ ਮੇਲੇ ਤਾਂ ਲਗਾਏ ਜਾ ਰਹੇ ਨੇ ਪਰ ਨੌਕਰੀ ਦੇਣ ਦੀ ਥਾਂ ਨੌਜਵਾਨਾਂ ਨੂੰ ਸਿਰਫ ਪਲੇਸਮੈਂਟ ਦੇ ਕੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ। ਇਸ ਤਰ੍ਹਾਂ ਦਾ ਰੋਜ਼ਗਾਰ ਮੇਲਾ ਮੋਗਾ ਦੇ ਦੇਸ਼ ਭਗਤ ਕਾਲਜ 'ਚ ਕਰਵਾਇਆ ਗਿਆ, ਜਿਥੇ ਵਿਦਿਆਰਥੀਆਂ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ ਬਲਕਿ ਇਹ ਸਮਝਾਇਆ ਗਿਆ ਕਿ ਉਹ ਰੁਜ਼ਗਾਰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਨੇ। ਵਿਦਿਆਰਥੀਆਂ ਨੇ ਇਸ ਮੇਲੇ ਦੀ ਸਖਤ ਨਿੰਦਿਆ ਕੀਤੀ ਉਨਾਂ ਕਿਹਾ ਕਿ ਇਹ ਸਭ ਸਰਕਾਰ ਦਾ ਡਰਾਮਾ ਐ।

NEXT VIDEOS