Punjab

Powercom ਦੀ ਲਾਪਰਵਾਹੀ ਕਾਰਨ Container ਡਰਾਈਵਰ ਦੀ ਮੌਤPunjabkesari TV

6 years ago


ਪਾਵਰਕਾਮ ਦੀ ਅਣਗਹਿਲੀ ਕਾਰਨ ਹਲਕਾ ਮੌੜ ਮੰਡੀ 'ਚ ਇੱਕ ਕੰਟੇਨਰ ਟਰੱਕ ਡਰਾਈਵਰ ਦੀ ਮੌਤ ਹੋ ਗਈ। ਦਰਅਸਲ ਲੁਧਿਆਣਾ ਦੀ ਇੱਕ ਨਿੱਜੀ ਟਰਾਂਸਪੋਰਟ ਦਾ ਕਰਮਚਾਰੀ ਮੌੜ ਮੰਡੀ ਦੀ ਇੱਕ ਧਾਗਾ ਫੈਕਟਰੀ 'ਚੋਂ ਧਾਗਾ ਭਰਵਾਉਣ ਲਈ ਗਿਆ ਸੀ ਕਿ ਇਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਡਰਾਈਵਰ ਨੇ ਕੰਟੇਨਰ ਮੋੜਿਆ ਤਾਂ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਕੰਟੇਨਰ ਤਾਰਾਂ ਨਾਲ ਛੂਹ ਗਿਆ । ਜਿਸ ਕਾਰਨ ਕੰਟੇਨਰ 'ਚ ਕਰੰਟ ਆ ਗਿਆ ਤੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।