Punjab

ਕੈਨੇਡਾ ਵੱਸਦੇ ਇਸ ਪੰਜਾਬੀ ਨੇ ਕੀਤਾ 214 ਵਾਰ ਖੂਨ ਦਾਨPunjabkesari TV

6 years ago

ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਸ਼ਾਪ ਛੱਡ ਹੀ ਦਿੰਦੇ ਨੇ ਇਸੇ ਕਾਰਨ ਪੂਰੀਆਂ ਦੁਨੀਆਂ 'ਚ ਪੰਜਾਬੀਆਂ ਦੀ ਵੱਖਰੀ ਪਹਿਚਾਣ ਬਣੀ ਹੋਈ ਹੈ।ਇਕ ਵਾਰ ਫਿਰ ਕਨੇਡਾ 'ਚ ਪੰਜਾਬੀਆਂ ਦਾ ਸਿਰ ਮਾਣ ਨਾਲ ਉਚਾ ਚੁਕਿਆ ਹੈ ਜਲੰਧਰ ਦੇ ਰੂੜਕਾਂ ਕਲਾਂ ਦੇ ਨਰਿੰਦਰ ਸਿੰਘ ਨੇ । ਕੈਨੇਡਾ 'ਚ ਰਹਿੰਦੇ ਨਰਿੰਦਰ ਸਿੰਘ ਨੇ 214 ਵਾਰ ਖੂਨ ਦਾਨ ਕੀਤਾ ਹੈ। ਮਾਨਵਤਾ ਦੀ ਸੇਵਾ ਲਈ ਕੰਮ ਕਰ ਰਹੇ ਨਰਿੰਦਰ ਸਿੰਘ ਨੂੰ ਕੈਨੇਡਾ ਸਰਕਾਰ ਕਈ ਵਾਰ ਸਨਮਾਨਿਤ ਕਰ ਚੁੱਕੀ ਹੈ।64 ਸਾਲਾ ਨਰਿੰਦਰ ਸਿੰਘ ਕੈਨੇਡਾ 'ਚ ਟੈਕਸੀ ਚਲਾਉਣ ਦਾ ਕੰਮ ਕਰਦੇ ਨੇ। ਨਰਿੰਦਰ ਸਿੰਘ 1979 'ਚ ਕੈਨੇਡਾ ਗਏ ਸੀ ਤੇ ਹੁਣ ਪੂਰੇ ਪਰਿਵਾਰ ਸਮੇਤ ਕੈਨੇਡਾ 'ਚ ਰਹਿ ਰਹੇ ਹਨ।

NEXT VIDEOS