Punjab

ਢਾਬਾ ਛੱਡ ਬਣਿਆ 'ਬੇਸਹਾਰਿਆਂ ਦਾ ਸਹਾਰਾ', 1000 ਲੋਕਾਂ ਦਾ ਕਰਵਾ ਚੁੱਕਾ ਹੈ ਇਲਾਜ਼Punjabkesari TV

5 years ago

ਜਿਨ੍ਹਾਂ ਲੋਕਾਂ ਨੂੰ ਕੋਈ ਦੇਖਣਾ ਪਸੰਦ ਨਹੀਂ ਕਰਦਾ ਸੀ.... ਜਿਨ੍ਹਾਂ ਦੇ ਆਪਣੇ ਉਨ੍ਹਾਂ ਨੂੰ ਗੁੰਮਨਾਮੀ ਦੇ ਹਨੇਰਿਆਂ ਵਿਚ ਭਟਕਣ ਲਈ ਛੱਡ ਚੁੱਕੇ ਸਨ....  ਜਿਹੜੇ ਲੋਕ ਜੀ ਤਾਂ ਰਹੇ ਸਨ ਪਰ ਜਿਨ੍ਹਾਂ ਨੂੰ ਸਾਹ ਲੈਣਾ ਵੀ ਅਪਮਾਨ ਜਿਹਾ ਲੱਗ ਰਿਹਾ ਸੀ.... ਅਜਿਹੇ ਲੋਕਾਂ ਦੇ ਜੀਵਨ 'ਚ ਆਸ ਦੀ ਕਿਰਨ ਬਣ ਕੇ ਆਇਆ ਪਿੰਡ ਹਸਨਪੁਰ ਦਾ ਗੁਰਪ੍ਰੀਤ ਸਿੰਘ.....  ਗੁਰਪ੍ਰੀਤ ਨੇ ਦਰ-ਦਰ ਭਟਕ ਰਹੇ ਇਨ੍ਹਾਂ ਬੀਮਾਰ ਤੇ ਬੇਸਹਾਰਾ ਲੋਕਾਂ ਨੂੰ ਨਾ ਸਿਰਫ ਸਹਾਰਾ ਦਿੱਤਾ ਸਗੋਂ ਇਨ੍ਹਾਂ ਦੇ ਉਦਾਸ ਚਿਹਰਿਆਂ 'ਤੇ ਹਾਸੇ ਵੀ ਭਰ ਦਿੱਤੇ..... ਇਹ ਲੋਕ ਗੁਰਪ੍ਰੀਤ ਦੇ ਆਸ਼ਰਮ ਮਨੁੱਖਤਾ ਦੀ ਸੇਵਾ ਸੋਸਾਇਟੀ ਵਿਚ ਰਹਿ ਰਹੇ ਨੇ.....ਇਹ ਆਸ਼ਰਮ ਅਯਾਲੀ ਪਿੰਡ ਦੇ ਬਾਰਨਹਾਰਾ ਵਿਖੇ ਸਥਿਤ ਹੈ ਤੇ ਚਾਰ-ਚੁਫੇਰੇ ਮਨੁੱਖਤਾ ਦਾ ਸੰਦੇਸ਼ ਵੰਡ ਰਿਹਾ ਹੈ..... ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਰਹਿਣ ਲਈ ਥਾਂ ਤੇ ਖਾਣ ਨੂੰ ਰੋਟੀ ਦਿੱਤੀ ਜਾਂਦੀ ਹੈ... ਤੇ ਉਨ੍ਹਾਂ ਦੇ ਜ਼ਖਮਾਂ 'ਤੇ ਮੱਲ੍ਹਮ ਲਗਾਇਆ ਜਾਂਦਾ ਹੈ....ਢਾਬਾ ਚਲਾਉਣ ਵਾਲੇ ਗੁਰਪ੍ਰੀਤ ਨੂੰ ਇਹ ਸੰਸਥਾ ਖੋਲ੍ਹਣ ਦਾ ਖਿਆਲ ਕਦੋਂ ਤੇ ਕਿਵੇਂ ਆਇਆ ਖੁਦ ਉਨ੍ਹਾਂ ਦੀ ਜ਼ੁਬਾਨੀ ਸੁਣੋ ....

NEXT VIDEOS