Punjab

5 ਸਾਲ ਬਾਅਦ Pakistan ਤੋਂ India ਵਾਪਸ ਆਇਆ Jitendra ArjunwarPunjabkesari TV

5 years ago

ਪਾਕਿਸਤਾਨ ਦੀ ਜੇਲ੍ਹ 'ਚ ਪਿਛਲੇ ਪੰਜ ਸਾਲਾਂ ਤੋਂ ਕੈਦ ਜਿਤੇਂਦਰ ਅਰਜੂਨਾਵਰ ਦੀ ਰਿਹਾਈ ਹੋ ਗਈ ਹੈ। ਪਾਕਿਸਤਾਨੀ ਰੇਂਜਰਸ ਨੇ ਵਾਘਾ ਸਰਹੱਦ ਰਾਹੀਂ ਜਿਤੇਂਦਰ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ। ਸਰੀਰ ਤੋਂ ਕਮਰੋਜ਼ ਪਰ ਦਿਲ 'ਚ ਵਤਨ ਵਾਪਸ ਪਰਤਣ ਦੀ ਖੁਸ਼ੀ ਜਿਤੇਂਦਰ ਦੇ ਚਿਹਰੇ 'ਤੇ ਸਾਫ ਦੇਖੀ ਜਾ ਸਕਦੀ ਸੀ। ਰਿਹਾਅ ਹੋਇਆ ਇਹ ਭਾਰਤੀ ਵਿਅਕਤੀ ਮੱਧ ਪ੍ਰਦੇਸ਼ ਦੇ ਸਿਵਨੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਜੋ 12 ਅਗਸਤ 2013 ਨੂੰ ਗਲਤੀ ਨਾਲ ਪਾਕਿਸਤਾਨ ਦੀ ਹੱਦ ਦਾ ਦਾਖਲ ਹੋ ਗਿਆ ਸੀ। ਪਾਕਿਸਤਾਨੀ ਰੇਂਜਰਸ ਨੇ ਜਿਤੇਂਦਰ ਨੂੰ ਫੜ ਕੇ ਸਿੰਧ ਦੀ ਜੇਲ੍ਹ 'ਚ ਬੰਦ ਕਰ ਦਿੱਤਾ ਸੀ। ਹਾਲਾਂਕਿ ਇੱਕ ਸਾਲ ਬਾਅਦ ਜਿਤੇਂਦਰ ਅਰਜੂਨਾਵਰ ਨੇ ਰਿਹਾਅ ਹੋ ਜਾਣਾ ਸੀ ਪਰ ਭਾਰਤ ਦੀ ਨਾਗਰਿਕਤਾ ਦੀ ਪੁਸ਼ਟੀ ਨਾ ਹੋਣ ਕਾਰਨ ਉਸਨੂੰ 4 ਸਾਲ ਹੋਰ ਇੰਤਜ਼ਾਰ ਕਰਨਾ ਪਿਆ। ਸ਼ਾਮ ਤੱਕ ਜਿਤੇਂਦਰ ਨੂੰ ਲੈਣ ਉਸਦੇ ਪਰਿਵਾਰਕ ਮੈਂਬਰ ਅੰਮ੍ਰਿਤਸਰ ਪਹੁੰਚ ਜਾਣਗੇ ਜਿਸਤੋਂ ਬਾਅਦ ਉਹ ਵਾਪਸ ਆਪਣੇ ਘਰ ਚਲਾ ਜਾਵੇਗਾ। 

NEXT VIDEOS