Punjab

ਕਮਲਜੀਤ ਖੇਡਾਂ ਦੀ ਸਮਾਪਤੀ ਮੌਕੇ ਜਕਾਰਤਾ ਏਸ਼ੀਅਨ ਖੇਡਾਂ ਦੇ ਜੇਤੂ ਖਿਡਾਰੀ ਸਨਮਾਨਿਤPunjabkesari TV

5 years ago

ਬਟਾਲਾ ਦੇ ਪਿੰਡ ਕੋਟਲਾ ਸ਼ਾਹੀਆਂ 'ਚ 28ਵੀਆਂ ਕਮਲਜੀਤ ਖੇਡਾਂ ਸਮਾਪਤ ਹੋ ਗਈਆਂ....ਸੁਰਜੀਤ ਸਪੋਰਟਸ ਐਸੋਸੀਏਸ਼ਨ ਵਲੋਂ ਕਰਵਾਏ ਗਏ ਚਾਰ ਰੋਜ਼ਾ ਖੇਡ ਮੁਕਾਬਲਿਆਂ ਦੇ ਆਖਰੀ ਦਿਨ ਜਿਥੇ ਇਸ ਮਕੁਬਾਲੇ 'ਚ ਜਿੱਤ ਦਰਜ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਹੀ ਜਕਾਰਤਾ ਏਸ਼ੀਅਨ ਖੇਡਾਂ 'ਚ ਤਮਗਾ ਜਿੱਤਣ ਵਾਲੇ ਸੱਤ ਪੰਜਾਬੀ ਖਿਡਾਰੀਆਂ ਜਿਨ੍ਹਾਂ 'ਚ ਏਸ਼ੀਅਨ ਖੇਡਾਂ 'ਚ ਸ਼ਾਟਪੁੱਟ 'ਚ ਸੋਨ ਤਮਗਾ ਜੇਤੂ ਤੇਜਿੰਦਰ ਪਾਲ ਸਿੰਘ ਤੂਰ ਨੂੰ ਮੇਜਰ ਵਰਿੰਦਰ ਸਿੰਘ ਸ਼ਾਹੀ ਯਾਦਗਾਰੀ ਪੰਜਾਬ ਗੌਰਵ ਐਵਾਰਡ, ਤੀਹਰੀ ਛਾਲ 'ਚ ਸੋਨ ਤਮਗਾ ਜੇਤੂ ਅਰਪਿੰਦਰ ਸਿੰਘ ਨੂੰ ਕਮਲਜੀਤ ਯਾਦਗਾਰੀ ਐਵਾਰਡ, ਰੋਇੰਗ 'ਚ ਸੋਨ ਤਮਗਾ ਜੇਤੂ ਸਵਰਨ ਸਿੰਘ ਵਿਰਕ ਤੇ ਸੁਖਮੀਤ ਸਿੰਘ ਨੂੰ ਹਰਜੀਤ ਸਿੰਘ ਬਰਾੜ ਯਾਦਗਾਰੀ ਐਵਾਰਡ, ਮਹਿਲਾ ਕਬੱਡੀ ਚਾਂਦੀ ਦਾ ਤਮਗਾ ਜੇਤੂ ਰਣਦੀਪ ਕੌਰ ਨੂੰ ਮਾਝੇ ਦਾ ਮਾਣ ਐਵਾਰਡ, ਮਹਿਲਾ ਹਾਕੀ 'ਚ ਚਾਂਦੀ ਦਾ ਤਮਗਾ ਜੇਤੂ ਗੁਰਜੀਤ ਕੌਰ ਨੂੰ ਓਲੰਪੀਅਨ ਸੁਰਜੀਤ ਸਿੰਘ ਯਾਦਗਾਰੀ ਐਵਾਰਡ ਤੇ ਮਹਿਲਾ ਹਾਕੀ 'ਚ ਚਾਂਦੀ ਦਾ ਤਮਗਾ ਜੇਤੂ ਰੀਨਾ ਖੋਖਰ ਨੂੰ ਅਮਰਜੀਤ ਸਿੰਘ ਗਰੇਵਾਲ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ... ਇਸ ਮੌਕੇ ਪ੍ਰਸਿੱਧ ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਤੇ ਦਰੋਣਾਚਾਰੀਆ ਐਵਾਰਡੀ ਅਥਲੈਟਿਕਸ ਕੋਚ ਸੁਖਦੇਵ ਸਿੰਘ ਪਨੂੰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ....
 

NEXT VIDEOS