Punjab

ਫਿਰ ਬੈਂਕ ਦੀ ਕੈਸ਼ਵੈਨ ਨਿਸ਼ਾਨੇ 'ਤੇ, ਉੜਾਏ 32 ਲੱਖPunjabkesari TV

5 years ago

ਚੋਰ-ਲੁਟੇਰਿਆਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਨੇ ਕਿ ਉਹ ਦਿਨਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਜ਼ ਨਹੀਂ ਆ ਰਹੇ। ਤਸਵੀਰਾਂ ਅੰਮ੍ਰਿਤਸਰ-ਮਜੀਠਾ ਰੋਡ ਦੀਆਂ ਨੇ ਜਿੱਥੇ ਦੁਪਹਿਰ ਸਮੇਂ ਲੁਟੇਰਿਆਂ ਨੇ ੩੨ ਲੱਖ ਦੀ ਲੁੱਟ ਨੂੰ ਅੰਜਾਮ ਦਿੱਤਾ। ਲੁੱਟ ਕੈਨਰਾ ਬੈਂਕ ਦੀ ਨਿੱਜੀ ਕਾਰ 'ਚ ਕੀਤੀ ਗਈ ਜਿਸਨੂੰ ਕੈਸ਼ ਵੈਨ ਵੱਜੋਂ ਇਸਤੇਮਾਲ ਕੀਤਾ ਜਾ ਰਿਹਾ ਸੀ। ਮੁਢਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਕਾਰ ਦਾ ਪਿੱਛਾ ਕੀਤਾ ਤੇ ਫਿਰ ਮੌਕਾ ਮਿਲਦੇ ਹੀ ਡਰਾਈਵਰ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ੩੨ ਲੱਖ ਲੁੱਟ ਕੇ ਫਰਾਰ ਹੋ ਗਏ।
 

NEXT VIDEOS