Amritsar Bulletin

ਲੌਂਗੋਵਾਲ ਵੀ ਅਕਾਲੀ ਦਲ ਦੇ ਸਮਾਗਮ 'ਚ ਸ਼ਾਮਲ ਹੋ ਬਖਸ਼ਾਉਣਗੇ ਭੁੱਲਾਂPunjabkesari TV

5 years ago

ਸ਼੍ਰੋਮਣੀ ਅਕਾਲੀ ਦਲ ਦੇ ਭੁੱਲ ਬਖਸ਼ਾਓ ਸਮਾਗਮ 'ਚ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਹਿੱਸਾ ਲੈਣਗੇ... ਇਹ ਪ੍ਰਗਟਾਵਾ ਖੁਦ ਭਾਈ ਲੌਂਗਾਵਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਮਗਰੋਂ ਕੀਤਾ....ਲੌਂਗੋਵਾਲ ਨੇ ਕਿਹਾ ਕਿ ਉਹ ਕੋਰ ਕਮੇਟੀ ਦੇ ਮੈਂਬਰ ਹਨ... ਤੇ ਵੈਸੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਵਾਇਆ ਜਾ ਰਿਹਾ ਐ, ਜਿਸ ਵਿਚ ਉਹ ਸ਼ਾਮਲ ਹੋਣਗੇ... ਅਕਾਲੀ ਦਲ ਵਲੋਂ ਪਿਛਲੇ 10 ਸਾਲਾਂ 'ਚ ਹੋਈਆਂ ਭੁੱਲਾਂ ਲਈ 8 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਪਸ਼ਚਾਤਾਪ ਕਰਦਿਆਂ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾਵੇਗਾ, ਜਿਸਦਾ ਭੋਗ 10 ਦਸੰਬਰ ਨੂੰ ਪਵੇਗਾ।