Amritsar Bulletin

Amritsar Bulletin : ਇਨਸਾਫ ਲਈ ਠੋਕਰਾ ਖਾ ਰਹੀ ਨਵ-ਵਿਆਹੁਤਾ, ਪੁਲਸ ਵੀ ਕਰ ਰਹੀ ਧੱਕੇਸ਼ਾਹੀPunjabkesari TV

4 years ago

ਅੰਮ੍ਰਿਤਸਰ 'ਚ ਇਕ ਨਵ-ਵਿਆਹੁਤਾ ਨੇ ਆਪਣੇ ਐੱਨ. ਆਰ.ਆਈ. ਪਤੀ ਤੇ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ....ਦਰਅਸਲ ਪਰਨੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਕੈਨੇਡਾ ਦੇ ਰਹਿਣ ਵਾਲੇ ਅੰਗਦ ਔਲਖ ਨਾਲ ਹੋਇਆ ਸੀ.....ਤੇ ਸਹੁਰਾ ਪਰਿਵਾਰ ਵਲੋਂ ਉਸ ਨੂੰ ਕੈਨੇਡਾ ਲੈ ਜਾਣ ਦੀ ਗੱਲ ਆਖੀ ਗਈ ਸੀ ਪਰ ਬਾਅਦ 'ਚ ਨਾ ਤਾਂ ਉਸ ਨੂੰ ਕੈਨੇਡਾ ਭੇਜਿਆ ਗਿਆ ਸਗੋਂ ਹੋਰ ਦਾਜ ਦੀ ਮੰਗ ਕੀਤੀ ਜਾਣ ਲੱਗੀ.....ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰ 'ਚ ਦਾਖਲ ਤੱਕ ਨਹੀਂ ਹੋਣ ਦੇ ਰਿਹਾ......ਪਰਨੀਤ ਕੌਰ ਨੇ ਪੁਲਸ ਪ੍ਰਸ਼ਾਸਨ 'ਤੇ ਉਸ ਦੀ ਸੁਣਵਾਈ ਨਾ ਕਰਨ ਤੇ ਉਲਟਾ ਉਨ੍ਹਾਂ ਨੂੰ ਹੀ ਧਮਕਾਉਣ ਦਾ ਦੋਸ਼ ਲਗਾਇਆ ਹੈ......ਫਿਲਹਾਲ ਪਰਨੀਤ ਕੌਰ ਵਲੋਂ ਸਹੁਰਾ ਪਰਿਵਾਰ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ ਹੈ....