Amritsar Bulletin

ਬੂਟ ਪਾ ਕੇ ਸ੍ਰੀ ਹਰਿਮੰਦਰ ਸਾਹਿਬ 'ਚ ਘੁੰਮਦੀ ਰਹੀ ਬਾਦਲਾਂ ਦੀ ਸਕਿਓਰਿਟੀPunjabkesari TV

1748 views one year ago

ਅਕਾਲੀ ਦਲ ਗਿਆ ਤਾਂ ਭੁੱਲਾਂ ਬਖਸ਼ਾਉਣ ਸੀ ...ਪਰ ਇਸ ਦੌਰਾਨ ਉਹ ਵੱਡੀ ਗਲਤੀ ਕਰ ਬੈਠਾ ... ਇਕ ਤਾਂ ਬਾਦਲ ਗੁਰੂ ਘਰ ਸਕਿਓਰਿਟੀ ਗਾਰਡ ਲੈ ਕੇ ਚਲੇ ਗਏ...ਤੇ ਉਤੋਂ ਉਨ੍ਹਾਂ ਦੇ  ਸਕਿਓਰਿਟੀ ਗਾਰਡ ਗੁਰ ਮਰਿਆਦਾ ਦੇ ਉਲਟ ਬੂਟ ਪਾ ਕੇ ਹੀ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਦਾਖਲ ਹੋ ਗਏ ... ਜਦਕਿ ਸੰਗਤਾਂ ਨੰਗੇ ਪੈਰ ਗੁਰਦੁਆਰਾ ਸਾਹਿਬ 'ਚ ਦਾਖਲ ਹੁੰਦੀਆਂ ਨੇ...ਨੰਗੇ ਪੈਰੀਂ ਪਰਿਕਰਮਾ ਕਰਦੀਆਂ ਨੇ ਤੇ ਨੰਗੇ ਪੈਰ ਹੀ ਲੰਗਰ ਹਾਲ 'ਚ ਜਾਂਦੀਆਂ ਨੇ... ਪਰ ਬਾਦਲਾਂ ਦੇ ਇਹ ਰੱਖਿਅਕ ਬੂਟ ਪਾ ਕੇ ਹੀ ਗੁਰਦੁਆਰਾ ਸਾਹਿਬ 'ਚ ਘੁੰਮਦੇ ਰਹੇ... ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਜਦੋਂ ਲੰਗਰ ਹਾਲ ਵੱਲ ਭਾਂਡਿਆਂ ਦੀ ਸੇਵਾ ਕਰ ਰਹੇ ਸਨ ਤਾਂ ਇਹ ਜੁੱਤਿਆਂ ਸਮੇਤ ਇਹ ਸਕਿਓਰਿਟੀ ਗਾਰਡ ਉਥੇ ਘੁੰਮਦੇ ਰਹੇ .... ਇਸ ਦੌਰਾਨ ਕੁਝ ਪੁਲਸ ਵਾਲੇ ਵੀ ਬੂਟ ਪਾਈ ਗੁਰਦੁਆਰਾ ਸਾਹਿਬ 'ਚ ਨਜ਼ਰ ਆਏ...