Districts News

ਬਠਿੰਡਾ ਵਿਚ ਜੁੜਵਾਂ ਧੀਆਂ ਦੇ ਜਨਮ 'ਤੇ ਵੱਡੀ ਵਾਰਦਾਤ , ਜਾਣੋਂ 22 ਜ਼ਿਲ੍ਹਿਆਂ ਦਾ ਹਾਲPunjabkesari TV

4 years ago

ਫਾਜ਼ਿਲਕਾ ਦੇ ਪਿੰਡ ਜੰਡ ਵਾਲਾ ਮੀਰਾਂ ਸਾਂਗਲਾਂ 'ਚ ਅਚਾਨਕ ਇੱਕ ਕਾਰ ਗੰਗ ਕਨਾਲ ਨਹਿਰ 'ਚ ਡਿੱਗ ਪਈ, ਸੈਂਟਰੋ ਗੱਡੀ 'ਚ ਕੁੱਲ 8 ਜਾਣੇ ਮੌਜੂਦ ਸਨ ਜਿਸ 'ਚ ਇੱਕੋ ਪਰਿਵਾਰ ਦੇ 6 ਜੀਆਂ ਦੀ 4 ਬੱਚਿਆਂ ਸਮੇਤ ਮੌਤ ਹੋ ਗਈ। ਗੱਡੀ ਚਲਾਉਣ ਵਾਲਾ ਚਾਲਕ ਲਾਪਤਾ ਹੈ ਤੇ ਇੱਕ ਦੀ ਜਾਨ ਬੱਚ ਗਈ। ਪੀੜਤ ਨੇ ਦੱਸਿਆ ਕਿ ਉਹ ਪਿੰਡ ਅਮਰਪੁਰਾ ਦੇ ਵਾਸੀ ਨੇ ਤੇ ਅੱਜ ਪੂਰੇ ਪਰਿਵਾਰ ਨਾਲ 8 ਲਈ ਅਚਾਡਿੱਗੀ ਜਾ ਰਹੇ ਸਨ ਕਿ ਅਚਾਨਕ ਗੱਡੀ ਦਾ ਸਟੇਰਿੰਗ ਜਾਮ ਹੋ ਗਿਆ ਉਸਨੇ ਜਦ ਆਪਣੇ ਭਰਾ ਨੂੰ ਬ੍ਰੇਕ ਲਗਾਉਣ ਲਈ ਕਿਹਾ ਤਾਂ ਉਸਨੇ ਗਲਤੀ ਨਾਲ ਸਪੀਡ 'ਤੇ ਪੈਰ ਰੱਖ ਦਿੱਤਾ।  ਪੁਲਿਸ ਦਾ ਕਹਿਣਾ ਕਿ ਕਾਰ ਚਾਲਕ ਦੀ ਭਾਲ ਅਜੇ ਜਾਰੀ ਹੈ ਬਾਕੀ ਰਹਿੰਦੇ 6 ਜੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ 1 ਦੀ ਜਾਨ ਬਚ ਗਈ ਹੈ। ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।