PUNJAB 2019

ਇਹ Budget ਨਹੀਂ Modi ਸਰਕਾਰ ਦਾ ਜੁਮਲਾ ਹੈ : CaptainPunjabkesari TV

542 views 5 months ago

ਜਗਬਾਣੀ ਟੀ.ਵੀ. 'ਤੇ ਇਸ ਵੇਲੇ ਵੱਡੀ ਖਬਰ ਨੇ ਦਸਤਕ ਦੇ ਦਿੱਤਾ ਐ...ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਸਰਕਾਰ ਦੇ ਅੰਤਿਮ ਬਜਟ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਕੈਪਟਨ ਨੇ ਮੋਦੀ ਸਰਕਾਰ ਦੇ ਬਜਟ ਨੂੰ ਜੁਮਲਾ ਕਰਾਰ ਦਿੱਤਾ ਐ...ਕੈਪਟਨ ਨੇ ਟਵੀਟ ਰਾਹੀਂ ਬਜਟ 'ਤੇ ਆਪਣਾ ਤਿੱਖਾ ਪ੍ਰਤੀਕਰਮ ਦਿੱਤਾ  ਐ...ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵੱਲੋਂ ਕੀਤੇ ਗਏ ਟਵੀਟ 'ਚ ਬਜਟ ਨੂੰ ਜੁਮਲਾ ਕਰਾਰ ਦਿੰਦਿਆ ਕਿਹਾ ਗਿਆ ਹੈ ਕਿ ਬਜਟ 'ਚ ਕਿਸਾਨ ਤੇ ਨੌਜਵਾਨ ਵਰਗ ਦਾ ਧਿਆਨ ਨਹੀਂ ਰੱਖਿਆ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਮੋਦੀ ਸਰਕਾਰ ਦਾ ਇਹ ਆਖਰੀ ਬਜਟ ਹੈ ਤੇ ਉਹ ਆਪਣੇ ਕਾਰਜਕਾਲ ਦੇ ਆਖਰੀ ਦੌਰ 'ਚ ਹੈ। ਜਿਕਰਯੋਗ ਹੈ ਕਿ ਮੋਦੀ ਸਰਕਾਰ ਵੱਲੋਂ ਅੱਜ ਆਪਣਾ ਅੰਤ੍ਰਿਮ ਬਜਟ ਪੇਸ਼ ਕੀਤਾ ਗਿਆ ਹੈ...ਜਿਸ 'ਤੇ ਲਗਾਤਾਰ ਪ੍ਰਤੀਕਰਮ ਆ ਰਹੇ ਨੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬਜਟ 'ਤੇ ਤਿੱਖਾ ਵਾਰ ਕੀਤਾ ਹੈ।