PUNJAB 2019

ਅਸਤੀਫ਼ੇ ਲਈ ਕਿਉਂ ਮਜ਼ਬੂਰ ਹੋਏ G.K.Punjabkesari TV

17 views 7 months ago

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਸਾਰੇ ਅਹੁਦੇਦਾਰਾਂ ਨੇ ਅਸਤੀਫਾ ਦੇ ਦਿੱਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਆਖਿਰ ਅਸਤੀਫਾ ਦੇਣ ਦੇ ਇਸ ਵੱਡੇ ਫੈਸਲੇ ਦਾ ਕਾਰਨ ਕੀ ਹੈ। ਦਰਅਸਲ ਕੁਝ ਦਿਨ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਬੀਤੇ ਦਿਨੀਂ ਪ੍ਰੈਸ ਕਾਨਫਰੰਸ ਮਨਜੀਤ ਸਿੰਘ ਜੀਕੇ 'ਤੇ ਕਿਤਾਬਾਂ ਦੀ ਛਪਾਈ ਦੇ ਮਾਮਲੇ 'ਚ ਘੋਟਾਲੇ ਤੋਂ ਇਲਾਵਾ 51 ਲੱਖ ਰੁਪਏ ਦੇ ਵਿਦੇਸ਼ੀ ਫੰਡ ਦੇ ਗਬਨ ਅਤੇ ਆਪਣੀ ਬੇਟੀ ਦੀ ਬੰਦ ਪਈ ਕੰਪਨੀ ਨੂੰ ਠੇਕਾ ਦੇਣ ਦੇ ਦੋਸ਼ ਲਗਾਏ ਸਨ। ਇਸਤੋਂ ਬਾਅਦ ਸ਼ੰਟੀ ਨੇ ਇਸ ਮਾਮਲੇ 'ਚ ਜੀਕੇ ਖਿਲਾਫ ਮਾਮਲਾ ਦਰਜ ਕਰਨ ਲਈ ਅਦਾਲਤ ਵਿੱਚ ਪਹੁੰਚ ਕੀਤੀ ਸੀ। ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ 7 ਦਸੰਬਰ ਯਾਨਿ ਕੱਲ ਹੋਣੀ ਹੈ। ਇਸ ਸੁਣਵਾਈ ਦੌਰਾਨ ਅਦਾਲਤ ਵੱਲੋਂ ਜੀਕੇ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਹੋਏ ਤਾਂ ਪੂਰੀ ਦੁਨੀਆਂ ਚ ਦਿੱਲੀ ਗੁਰਦੁਆਰਾ ਕਮੇਟੀ ਦੀ ਸ਼ਾਖ ਨੂੰ ਵੱਟਾ ਲੱਗਾ ਸਕਦਾ ਹੈ ਲਿਹਾਜਾ ਇਸ ਫਜੀਹਤ ਤੋਂ ਬਚਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਮੇਤ ਸਾਰੇ ਅਹੁਦੇਦਾਰਾਂ ਨੇ ਅਸਤੀਫਾ ਦਿੱਤਾ ਹੈ। ਅਸੀਤਫੇ ਤੋਂ ਬਾਅਦ ਸੁਣੋ ਜੀ.ਕੇ. ਨੇ ਕੀ ਕਿਹਾ..