Religious

Sirsa ਨੇ Maharaja Ranjit Singh ਲੰਗਰ ਹਾਲ ਕੀਤਾ ਸੰਗਤਾਂ ਦੇ ਸਪੁਰਦPunjabkesari TV

one month ago


ਦਿੱਲੀ ਦੇ ਰਣਜੀਤ ਨਗਰ 'ਚ ਸਥਿਤ ਗੁਰਦੁਆਰਾ ਸਾਹਿਬ 'ਚ ਨਵਾਂ ਤੇ ਵਿਸ਼ਾਲ ਲੰਗਰ ਹਾਲ ਬਣਾ ਸੰਗਤ ਨੂੰ ਸੌਂਪ ਦਿੱਤਾ ਗਿਆ... ਮਹਾਰਾਜਾ ਰਣਜੀਤ ਸਿੰਘ ਦੇ ਨਾਂ 'ਤੇ ਬਣਾਏ ਗਏ ਇਸ ਲੰਗਰ ਹਾਲ ਦਾ ਉਦਘਾਟਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਪਟੇਲ ਨਗਰ ਤੋਂ ਵਿਧਾਇਕ ਰਾਜਕੁਮਾਰ ਨੇ ਸਾਂਝੇ ਤੌਰ 'ਤੇ ਕੀਤਾ.. ਇਸ ਮੌਕੇ ਬੋਲਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਰਣਜੀਤ ਨਗਰ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਨਗਰ ਰੱਖਣ ਦੀ ਮੰਗ ਕੀਤੀ ...ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨਾ ਸਿਰਫ ਬਹਾਦਰ, ਸਗੋਂ ਧਰਮ ਨਿਰਪੱਖ ਸ਼ਾਸਕ ਸਨ, ਜਿਨ੍ਹਾਂ ਦੇ ਰਾਜ 'ਚ ਸਾਰੇ ਧਰਮਾਂ ਦੇ ਲੋਕਾਂ ਨੂੰ ਪੂਰੀ ਆਜ਼ਾਦੀ ਸੀ... ਇਸ ਮੌਕੇ ਸਥਾਨਕ ਵਾਰਡ ਦੇ ਮੈਂਬਰ ਪਰਮਜੀਤ ਸਿੰਘ ਚੰਡੋਕ ਨੇ ਵੀ ਇਸ ਲੰਗਰ ਹਾਲ ਦੀ ਸੇਵਾ ਲਈ ਸੰਗਤਾਂ ਦਾ ਧੰਨਵਾਦ ਕੀਤਾ...