Punjab

Pakistan ਦੀਆਂ ਕਰੋੜਾਂ ਟਿੱਡੀਆਂ ਵੇਖੋ ਕਿਵੇਂ Punjab ਦੀ ਕਰ ਰਹੀਆਂ ਨੀਂਦ ਹਰਾਮPunjabkesari TV

3 years ago

ਇਕ ਪਾਸੇ ਪੂਰਾ ਦੇਸ਼ ਜਦੋਂ ਕੋਰੋਨਾ ਸੰਕਟ ਨਾਲ ਨਜਿੱਠ ਰਿਹਾ ਐ... ਉਥੇ ਹੀ ਦੂਜੇ ਪਾਸੇ ਇਕ ਹੋਰ ਵੱਡੀ ਮੁਸੀਬਤ ਆਣ ਪਈ ਐ ..... ਇਹ ਮੁਸੀਬਤ ਹੈ-ਟਿੱਡੀ ਦਲ..... ਪਾਕਿਸਤਾਨ ਵਲੋਂ ਲੱਖਾਂ ਦੀ ਤਾਦਾਦ 'ਚ ਆਈਆਂ ਇਨ੍ਹਾਂ ਟਿੱਡੀਆਂ ਨੇ ਰਾਜਸਥਾਨ ਜ਼ਰੀਏ ਪੰਜਾਬ ਵੱਲ ਰੁਖ ਕਰ ਲਿਆ ਐ.... 200 ਦੀ ਸਪੀਡ ਨਾਲ ਮਾਰ ਕਰਨ ਵਾਲਾ ਇਹ ਟਿੱਡੀ ਦਲ ਰਾਜਸਥਾਨ ਦੇ ਕਈ ਇਲਾਕਿਆਂ 'ਚ ਤਰਥੱਲੀ ਮਚਾ ਰਿਹਾ ਐ ....ਸੋਮਵਾਰ ਨੂੰ ਟਿੱਡੀ ਦਲ ਨੇ ਰਾਜਸਥਾਨ ਦੇ ਜੈਪੁਰ 'ਤੇ ਹਮਲਾ ਕੀਤਾ.... ਜਿਸਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ... ਇਹ ਵੀਡੀਓਜ਼ ਹਰ ਵਿਅਕਤੀ ਦੇ ਦਿਲ 'ਚ ਖੌਫ ਪੈਦਾ ਕਰ ਰਹੀਆਂ ਨੇ...ਖਾਸ ਕਰਕੇ ਕਿਸਾਨ ਦਹਿਸ਼ਤ 'ਚ ਨੇ ....ਕਿਉਂਕਿ ਹਜ਼ਾਰਾਂ ਦੀ ਗਿਣਤੀ 'ਚ ਇਹ ਟਿੱਡੀਆਂ ਝੁੰਡ 'ਚ ਦਰਖਤਾਂ ਤੇ ਫਸਲਾਂ 'ਤੇ ਹੱਲਾ ਬੋਲਦੀਆਂ ਹਨ...ਇਹ ਟਿੱਡੀਆਂ ਇਸ ਕਦਰ ਖਤਰਨਾਕ ਨੇ ਕਿ ਪਲਾਂ 'ਚ ਹੀ ਪੂਰੇ ਦਾ ਪੂਰਾ ਖੇਤ ਚੱਟ ਕਰ ਜਾਂਦੀਆਂ ਨੇ... ਜਿਸਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਨੇ....
 

NEXT VIDEOS