PUNJAB 2020

ਰਿਸ਼ਤਿਆਂ ਦਾ ਕਤਲ:ਨਸ਼ੇ ਦੇ ਆਦੀ ਪੁੱਤ ਨੇ ਮਾਰਿਆ ਪਿਓPunjabkesari TV

1 views one month ago

ਸ਼੍ਰੀ ਮੁਕਤਸਰ ਸਾਹਿਬ- ਸ੍ਰੀ ਮੁਕਤਸਰ ਸਾਹਿਬ ਦੇ  ਪਿੰਡ ਝੁਗੇ ਰਣਜੀਤਗੜ ਵਿਖੇ ਪੁੱਤ  ਵਲੋਂ ਪਿਉ ਦਾ ਕਤਲ ਕਰਨ ਦੇ ਦੋਸ਼ ਲੱਗੇ ਹਨ। ਮਾਮਲਾ ਦਰਜ ਕਰਕੇ ਪੁਲਿਸ  ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਚ ਸਾਹਮਣੇ ਆਇਆ ਕਿ  ਮਾਮੂਲੀ ਕਹਾਸੁਣੀ ਤੋਂ ਬਾਅਦ ਪਿੰਡ ਵਾਸੀ ਜਗਤਾਰ ਸਿੰਘ ਦਾ ਉਸਦੇ ਪੁਤਰ ਬਲਵੰਤ ਸਿੰਘ ਨੇ ਕਤਲ ਕਰ ਦਿੱਤਾ ਹੈ। ਇਸ ਸਬੰਧੀ  ਮਿਰਤਕ ਦੇ ਦੂਜੇ ਪੁੱਤਰ ਕੁਲਵੰਤ ਸਿੰਘ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਲਿਆ ਗਿਆ । ਸੂਤਰਾਂ ਅਨੁਸਾਰ ਬਲਵੰਤ ਸਿੰਘ ਨਸ਼ੇ ਦਾ ਆਦੀ ਸੀ ਅਤੇ ਪਿਤਾ ਜਗਤਾਰ ਸਿੰਘ ਨਾਲ ਹੋਈ ਮਾਮੂਲੀ ਕਹਾਣੀ ਤੋਂ ਬਾਅਦ ਹੋਈ ਤਕਰਾਰ ਚ ਪਿਉ ਨੂੰ ਕਥਿਤ ਤੌਰ ਤੇ ਗਲਾ ਘੁੱਟ ਕੇ ਮਾਰ ਦਿੱਤਾ । ਇਸ ਮਾਮਲੇ ਵਿਚ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ ।