PUNJAB 2020

8ਵੀਂ ਜਮਾਤ ਦੇ Question paper ਨੇ ਉਡਾਏ Education Department ਦੇ ਹੋਸ਼Punjabkesari TV

1 views 3 months ago

ਇਹ ਤਸਵੀਰਾਂ 8ਵੀਂ ਜਮਾਤ ਦੇ ਪੰਜਾਬੀ ਪ੍ਰਸ਼ਨ ਪੱਤਰ ਦੀਆਂ ਨੇ....ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਨਾਲਾਇਕੀ ਨੂੰ ਜਗ ਜਾਹਿਰ ਕਰ ਰਿਹਾ ਹੈ....ਇਸ ਪ੍ਰਸ਼ਨ ਪੱਤਰ ਨੂੰ ਦੇਖ ਕੇ ਇੰਝ ਲੱਗਦਾ ਹੈ, ਜਿਵੇਂ ਪੂਰੀ ਅਣਗਹਿਲੀ ਵਰਤਦੇ ਹੋਏ ਇਹ ਪ੍ਰਸ਼ਨ ਪੱਤਰ ਤਿਆਰ ਕੀਤੇ ਗਏ ਨੇ....ਤੇ ਪੇਪਰ ਤਿਆਰ ਹੋਣ ਪਿੱਛੋਂ ਇਨ੍ਹਾਂ ਦੀ ਕਿਸੇ ਨੇ ਪਰੂਫ ਰੀਡਿੰਗ ਤੱਕ ਨਹੀਂ ਕੀਤੀ, ਜੋ ਕਿ ਸਿੱਖਿਆ ਵਿਭਾਗ ਦੀ ਵੱਡੀ ਲਾਪਰਵਾਹੀ ਹੈ....ਤਸਵੀਰਾਂ 'ਚ ਤੁਸੀਂ ਸਾਫ ਸਕਦੇ ਹੋ ਕਿ ਪ੍ਰਸ਼ਨ ਪੱਤਰ 'ਚ ਬਹੁਤੇ ਸ਼ਬਦ ਗਲਤ ਲਿਖੇ ਗਏ ਨੇ...ਜਿਵੇਂ ਗੁਲਾਮ ਹੁਸੈਨ ਨੂੰ ਗੁਲਾਮ ਹੂਸੈਨ, ਵਸਿਆ ਹੋਇਆ ਨੂੰ ਵਸਿਆਂ ਹੋਇਆ, ਮਾਹੌਲ ਨੂੰ ਮਾਹੋਲ, ਗੁਰੂ ਅਰਜਨ ਦੇਵ ਜੀ ਨੂੰ ਗੁਰੂ ਅਰਜ਼ਨ ਦੇਵ ਜੀ, ਵਡਮੁੱਲਾ ਨੂੰ ਵਡਮੁੱਲਾਂ ਆਦਿ ਸ਼ਬਦਾਂ ਨੂੰ ਗਲਤ ਰੂਪ 'ਚ ਲਿਖਿਆ ਗਿਆ ਹੈ...ਦੱਸ ਦੇਈਏ ਕਿ ਜਦੋਂ ਇਸ ਸਬੰਧੀ ਸਿੱਖਿਆ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਵੀ ਅਧਿਕਾਰੀ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ....ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਭਾਗ ਦੇ ਪਿਛਲੇ ਚੇਅਰਮੈਨ ਵਲੋਂ ਆਪਣੀ ਸੇਵਾ ਮੁਕਤੀ ਤੋਂ ਪਹਿਲਾਂ ਹੀ ਜਲਦਬਾਜ਼ੀ 'ਚ ਪ੍ਰਸ਼ਨ ਪੱਤਰ ਛਪਵਾ ਕੇ ਰੱਖ ਦਿੱਤੇ ਗਏ....ਸ਼ਾਇਦ ਇਸ ਜਲਦਬਾਜ਼ੀ ਕਾਰਨ ਪੰਜਾਬੀ ਭਾਸ਼ਾ 'ਚ ਇੰਨੀਆਂ ਗਲਤੀਆਂ ਦੇਖਣ ਨੂੰ ਮਿਲੀਆਂ...ਜਦੋਂ ਇਹ ਮਾਮਲਾ ਸਿੱਖਿਆ ਸਕੱਤਰ-ਕਮ-ਸਿੱਖਿਆ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਦੇ ਧਿਆਨ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਇਸ ਮਾਮਲੇ 'ਤੇ ਕਿਸੇ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ...ਪਰ ਨਾਲ ਹੀ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ....