Punjab

ਅਨੋਖੇ ਢੰਗ ਨਾਲ ਮੱਛੀ ਪਾਲਣ ਦਾ ਸਹਾਇਕ ਧੰਦਾ ਕਰ ਰਿਹਾ ਇਹ ਨੌਜਵਾਨPunjabkesari TV

4 years ago

 ਪੰਜਾਬ 'ਚ ਆਏ ਸਾਲ ਵੱਡੀ ਗਿਣਤੀ 'ਚ ਨੌਜਵਾਨ ਵਿਦੇਸ਼ਾਂ ਦਾ ਰੁਖ਼ ਕਰ ਰਹੇ ਨੇ ... ਮੁੱਖ ਕਾਰਨ ਹੈ ਬੇਰੁਜ਼ਗਾਰੀ ਤੇ ਖੇਤੀਬਾੜੀ 'ਚ ਦਿਨੋਂ -ਦਿਨ ਪੈ ਰਿਹਾ ਘਾਟਾ .... ਪਰ ਇਸ ਸਭ ਦੇ ਬਾਵਜੂਦ ਕਈ ਨੌਜਵਾਨ ਅਜਿਹੇ ਨੇ, ਜੋ  ਸੂਬੇ ਅੰਦਰ ਹੀ ਸਹਾਇਕ ਧੰਦੇ ਕਰ ਕੇ ਚੰਗੀਆਂ ਕਮਾਈਆਂ ਕਰ ਰਹੇ ਨੇ ....ਜਿਨ੍ਹਾਂ ਚੋ ਇਕ ਹੈ ਫਤਹਿਗੜ੍ਹ ਸਾਹਿਬ ਦੇ ਪਿੰਡ ਨਡਿਆਲੀ ਦਾ ਦਮਨਪ੍ਰੀਤ ਸਿੰਘ.. ਜੋ ਮੱਛੀ ਪਾਲਣ ਦੇ ਧੰਦੇ 'ਚ ਚੰਗੀ ਕਮਾਈ ਕਰ ਰਿਹਾ ਹੈ....ਬਿਨਾ ਸ਼ੱਕ ਇਸ ਧੰਦੇ ਲਈ ਕਾਫੀ ਖੁੱਲ੍ਹੀ ਜਗ੍ਹਾ ਦੀ ਲੋੜ ਪੈਂਦੀ ਹੈ ਤੇ ਛੱਪੜ ਪੁੱਟਣਾ ਪੈਦਾ ਹੈ . ..... ਪਰ ਦਮਨਪ੍ਰੀਤ ਨੇ ਇਸ ਸਮੱਸਿਆ ਦਾ ਹੱਲ ਵੀ ਲੱਭ ਲਿਆ  ....ਦਮਨਪ੍ਰੀਤ ਸਿੰਘ ਨੇ ਘਰ ਵਿੱਚ ਹੀ ਆਰਜ਼ੀ ਤੌਰ 'ਤੇ ਪਾਣੀ ਦੇ ਟੈਂਕ ਲਗਾ ਕੇ ਮੱਛੀ ਪਾਲਣ ਦਾ ਖੇਤੀ ਸਹਾਇਕ ਧੰਦਾ ਸ਼ੁਰੂ ਕੀਤਾ .... ਦਮਨਪ੍ਰੀਤ ਨੇ ਦੱਸਿਆ ਕਿ ਉਸਨੇ ਇਹ ਧੰਦਾ ਹਰਿਆਣਾ ਦੇ ਰਾਜੂ ਯਾਦਵ ਤੋਂ ਪ੍ਰਭਾਵਿਤ ਹੋ ਕੇ ਸ਼ੁਰੂ ਕੀਤਾ  ...... ਰਾਜੂ ਯਾਦਵ ਨੇ ਦੇਸ਼ 'ਚ ਸਭ ਤੋਂ ਪਹਿਲਾਂ ਇਸ ਢੰਗ ਨਾਲ ਇਹ ਧੰਦਾ ਸ਼ੁਰੂ ਕੀਤਾ ਸੀ, ਜਿਸਤੋਂ ਦਮਨਪ੍ਰੀਤ ਨੇ ਸਾਰੀ ਜਾਣਕਾਰੀ ਵੀ ਲਈ