Punjab

Moga 'ਚ ਤਾਪਮਾਨ 45 ਡਿਗਰੀ ਤੋਂ ਪਾਰ , Shopkeeper ਝੱਲ ਰਹੇ ਦੋਹਰੀ ਮੰਦੀ ਦੀ ਮਾਰPunjabkesari TV

3 years ago

ਕੋਰੋਨਾ ਦੇ ਕਹਿਰ ਨਾਲ ਨਜਿੱਠ ਰਹੇ ਲੋਕਾਂ 'ਤੇ ਹੁਣ ਸੂਰਜ ਦੇਵਤਾ ਕਹਿਰ ਬਰਸਾ ਰਹੇ ਨੇ...ਜੇਕਰ ਗੱਲ ਮੋਗਾ ਦੀ ਕਰੀਏ ਤਾਂ ਮੋਗਾ 'ਚ ਤਾਪਮਾਨ 45 ਡਿਗਰੀ ਦੇ ਕਰੀਬ ਪਹੁੰਚ ਚੁੱਕਾ ਹੈ....ਅੱਤ ਦੀ ਗਰਮੀ ਕਾਰਨ ਲੋਕ ਘਰਾਂ 'ਚੋਂ ਬਾਹਰ ਨਹੀਂ ਨਿਕਲ ਰਹੇ....ਲੋਕਾਂ ਦਾ ਕਹਿਣਾ ਹੈ ਕਿ ਬੀਤੇ ਦੋ ਮਹੀਨੇ ਤੋਂ ਕਰਫਿਊ ਤੇ ਲੋਕ ਡਾਊਨ ਕਾਰਨ  ਘਰਾਂ 'ਚ ਬੰਦ ਰਹਿਣਾ ਪਿਆ ਤੇ ਹੁਣ ਗਰਮੀ ਉਨ੍ਹਾਂ ਨੂੰ ਘਰਾਂ 'ਚੋਂ ਬਾਹਰ ਨਹੀਂ ਨਿਕਲਣ ਦੇ ਰਹੀ....ਉਥੇ ਹੀ ਲੋਕ ਪੰਜਾਬ ਸਰਕਾਰ ਵਲੋਂ ਗਰਮੀ ਨੂੰ ਲੈ ਕੇ ਜਾਰੀ ਕੀਤੇ ਅਲਰਟ ਪ੍ਰਤੀ ਜਾਗਰੂਕ ਦਿਖਾਈ ਦਿੱਤੇ...ਤੇ ਉਨ੍ਹਾਂ ਨੇ ਸਰਕਾਰ ਦੇ ਹੁਕਮਾਂ ਨੂੰ ਮੰਨਣ ਦੀ ਅਪੀਲ ਕੀਤੀ ਹੈ.....