Punjab

ਪ੍ਰੇਮਿਕਾ ਨੂੰ ਜ਼ਹਿਰ ਦੇ ਫੇਸਬੁੱਕ 'ਤੇ ਲਾਈਵ ਹੋਇਆ ਪ੍ਰੇਮੀ,ਤੇ ਫਿਰ…….Punjabkesari TV

3 years ago

ਗੁਰਾਇਆ- ਜਲੰਧਰ ਦੇ ਗੁਰਾਇਆ ਚ ਇਕ ਛੋਟੀ ਜਿਹੀ ਪ੍ਰੇਮ ਕਹਾਣੀ ਦੇ ਦੁਖਦ ਅੰਤ ਦੀ ਖਬਰ ਮਿਲੀ ਹੈ.ਮਲੇਰਕੋਟਲਾ ਦਾ ਰਹਿਣ ਵਾਲਾ ਨੌਜਵਾਨ ਕੱਵਾਲ ਅਸਲਮ ਖਾਨ ਜਲੰਧਰ ਦੇ ਪਿੰਡ ਰੂੜਕਾ ਕਲਾਂ ਦੀ ਇਕ ਵਿਧਵਾ ਡੇਰਾ ਸੰਚਾਲਕਾ ਨਾਲ ਪਿਆਰ ਕਰ ਬੈਠਾ.ਦੱਸਿਆ ਗਿਆ ਹੈ ਕਿ ਅਸਲਮ ਜ਼ਿਆਦਾ ਸਮਾਂ ਇੱਥੇ ਡੇਰੇ ਚ ਹੀ ਗੁਜ਼ਾਰਦਾ ਸੀ.ਬੀਤੀ ਰਾਤ ਨਿਕਾਹ ਨੂੰ ਲੈ ਕੇ ਦੋਹਾਂ ਚ ਤਕਰਾਰ ਹੋ ਗਈ.ਗੁੱਸੇ ਚ ਆਏ ਨੌਜਵਾਨ ਨੇ  ਆਪਣੀ ਪ੍ਰੇਮਿਕਾ ਨੂੰ ਜ਼ਹਿਰ ਦੇ ਦਿੱਤਾ.ਉਸਦੇ ਮਰਨ ਤੋਂ ਬਾਅਦ ਅਸਲਮ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਪਹਿਲਾਂ ਤਾਂ ਆਪਣੀ ਪ੍ਰੇਮੀਕਾ 'ਤੇ ਗੰਭੀਰ ਇਲਜ਼ਾਮ ਲਗਾਏ.ਫਿਰ ਉਸਨੂੰ ਮਾਰਨ ਦਾ ਗੁਨਾਹ ਕਬੂਲ ਕਰ ਖੁਦਕੁਸ਼ੀ ਕਰ ਲਈ.ਅਸਲਮ ਦੇ ਦੋਸਤਾਂ ਨੇ ਇਹ ਸਾਰੀ ਘਟਨਾ ਵੇਖ ਪੀੜਤ ਪਰਿਵਾਰ ਨੂੰ ਜਾਣਕਾਰੀ ਦਿੱਤੀ.

NEXT VIDEOS