Punjab

ਵੇਖੋ ਕਿਵੇਂ ਗਲੀ ਦੇ Gate ਨੂੰ ਲੈ ਕੇ ਭਿੜੀਆਂ ਬੀਬੀਆਂ, Video ViralPunjabkesari TV

4 years ago

ਬੀਬੀਆਂ ਦੇ ਦੰਗਲ ਦੀ ਇਹ ਵੀਡੀਓ ਅੰਮ੍ਰਿਤਸਰ ਦੇ ਕੋਟ ਮਿੱਤ ਸਿੰਘ ਇਲਾਕੇ ਦੀ ਐ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਐ... ਵੀਡੀਓ 'ਚ ਵੇਖ ਸਕਦੇ ਹੋ ਕਿ ਕਿਵੇਂ ਕੁਝ ਔਰਤਾਂ ਵੀਨਾ ਨਾਂ ਇਕ ਔਰਤ ਨਾਲ ਖਿੱਚਧੂਹ ਤੇ ਕੁੱਟਮਾਰ ਕਰ ਰਹੀਆਂ ਨੇ... ਇਕੱਠਾ ਹੋਇਆ ਪੂਰਾ ਮੁਹੱਲਾ ਇਨ੍ਹਾਂ ਔਰਤਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਿਹਾ ਐ... ਦਰਅਸਲ, ਇਹ ਸਾਰਾ ਫਸਾਦ ਇਸ ਗੇਟ ਨੂੰ ਲੈ ਕੇ ਹੋਇਆ ... ਅਸਲ 'ਚ ਮੁਹੱਲਾ ਨਿਵਾਸੀ ਸੁਰੱਖਿਆ ਦੇ ਲਿਹਾਜ਼ ਨਾਲ ਗਲੀ ਦੀ ਐਂਟਰੀ 'ਤੇ ਗੇਟ ਲਗਵਾ ਰਿਹਾ ਸੀ...ਪਰ ਇਹ ਗੇਟ ਨੁੱਕਰ 'ਤੇ ਬਣੀ ਵੀਨਾ ਦੀ ਦੁਕਾਨ ਦੇ ਅੱਗੇ ਆ ਰਿਹਾ ਸੀ ... ਜਦੋਂ ਵੀਨਾ ਨੇ ਇਹ ਗੇਟ ਲਗਾਉਣ ਦਾ ਵਿਰੋਧ ਕੀਤਾ ਤਾਂ ਮੁਹੱਲਾ ਨਿਵਾਸੀਆਂ ਨੇ ਉਸਦੇ ਨਾਲ ਬਹਿਸ ਸ਼ੁਰੂ ਕਰ ਦਿੱਤੀ ... ਗੱਲ ਏਨੀ ਵਧ ਗਈ ਕਿ ਦੋਵਾਂ ਧਿਰਾਂ ਹੱਥੋਪਾਈ ਹੋ ਗਈ... ਪੀੜਤ ਵੀਨਾ ਨੇ ਪੁਲਸ ਤੇ ਜ਼ਿਲਾ ਪ੍ਰਸ਼ਾਸਨ 'ਤੇ ਵੀ ਇਸ ਮਾਮਲੇ 'ਚ ਕੋਈ ਕਾਰਵਾਈ ਨਾ ਕਰਨ ਦਾ ਦੋਸ਼ ਲਗਾਇਆ ਐ...