Punjab

14 ਸਾਲਾ ਮਾਸੂਮ ਨਾਲ ਜੋ ਹੋਇਆ ਉਹ ਦੇਖ ਕੰਬ ਉਠੇਗੀ ਰੂਹ , ਦੇਖੋ cctv ਵਿਚ ਕੈਦ ਘਟਨਾPunjabkesari TV

3 years ago

ਦਿਲ ਦਹਿਲਾ ਦੇਣ ਵਾਲੀਆਂ ਇਹ ਤਸਵੀਰਾਂ ਕੋਟਕਪੂਰਾ ਦੀਆਂ ਨੇ...ਜਿਥੇ ਮੀਂਹ ਕਾਰਨ ਗਲੀ 'ਚ ਖੜ੍ਹੇ ਪਾਣੀ 'ਚ ਅਚਾਨਕ ਕਰੰਟ ਆਉਣ ਕਾਰਨ 14 ਸਾਲਾ ਬੱਚੇ ਦੀ ਜਾਨ 'ਤੇ ਬਣ ਗਈ....ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਦੋ ਬੱਚੇ ਗਲੀ 'ਚੋਂ ਲੰਘ ਰਹੇ ਨੇ...ਤੇ ਗਲੀ 'ਚ ਖੜ੍ਹੇ ਪਾਣੀ 'ਚੋਂ ਉਨ੍ਹਾਂ ਨੂੰ ਬਿਜਲੀ ਦੇ ਝੱਟਕੇ ਲੱਗਣੇ ਸ਼ੁਰੂ ਹੋ ਜਾਂਦੇ ਨੇ ... ਜਿਸ ਕਾਰਨ ਇਕ ਛੋਟਾ ਬੱਚਾ ਦੌੜ ਕੇ ਸੁਰੱਖਿਅਤ ਥਾਂ 'ਤੇ ਪਹੁੰਚ ਜਾਂਦਾ ਹੈ, ਜਦੋਂ ਕਿ ਦੂਜਾ ਬੱਚਾ ਪਾਣੀ 'ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਬੇਹੋਸ਼ ਹੋ ਕੇ ਢਿੱਗ ਪੈਂਦਾ ਹੈ....  ਸੂਚਿਤ ਕੀਤੇ ਜਾਣ 'ਤੇ  ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨ ਗਲੀ 'ਚ ਪਹੁੰਚਦੇ ਤੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਲੱਗ ਜਾਂਦੇ ਨੇ.....ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਵਲੋਂ ਬਾਈਕ ਰੋਕਦੇ ਸਮੇਂ ਪੈਰ ਪਾਣੀ 'ਚ ਰੱਖਦਿਆਂ ਹੀ ਬਿਜਲੀ ਦਾ ਝੱਟਕਾ ਮਹਿਸੂਸ ਹੁੰਦਾ ਹੈ ਤੇ ਉਹ ਬੜੀ ਸਾਵਧਾਨੀ ਨਾਲ ਸੁਰੱਖਿਅਤ ਥਾਂ 'ਤੇ ਪਹੁੰਚ ਕੇ ਆਲੇ-ਦੁਆਲੇ ਦੇ ਲੋਕਾਂ ਤੋਂ ਮਦਦ ਮੰਗਦੇ ਨੇ...ਤੇ ਕਿਸੇ ਤਰ੍ਹਾਂ ਬੱਚੇ ਨੂੰ ਬਚਾ ਕੇ ਹਸਪਤਾਲ ਲੈ ਜਾਂਦੇ ਨੇ...ਦੱਸ ਦੇਈਏ ਕਿ ਗਲੀ 'ਚ ਲੱਗੇ ਛੋਟੇ ਟਰਾਂਸਫਾਰਮਰ ਦੀਆਂ ਤਾਰਾਂ ਨੀਵੀਂਆਂ ਹੋਣ ਕਾਰਨ ਇਹ ਘਟਨਾ ਵਾਪਰੀ ਹੈ....