Punjab

Khanna ਸਬਜ਼ੀ ਮੰਡੀ 'ਚ Social Distancing ਦੀਆਂ ਉਡੀਆਂ ਧੱਜੀਆਂPunjabkesari TV

3 years ago

ਇਹ ਤਸਵੀਰਾਂ ਖੰਨਾ ਦੀ ਸਬਜ਼ੀ ਮੰਡੀ ਦੀਆਂ ਨੇ, ਜਿਥੇ ਲੋਕਾਂ ਵਲੋਂ ਮੰਡੀ 'ਚ ਦਾਖਲ ਹੋਣ ਲਈ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਗਈਆਂ....ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਲੋਕਾਂ ਨੇ ਮੂੰਹ ਨੂੰ ਕੱਪੜੇ ਜਾਂ ਮਾਸਕ ਨਾਲ ਢੱਕ ਰੱਖਿਆ ਹੈ....ਪਰ ਪਾਸ ਲੈ ਕੇ ਮੰਡੀ ਅੰਦਰ ਦਾਖਲ ਹੋਣ ਦੀ ਜੱਦੋ-ਜਹਿਦ 'ਚ ਉਨ੍ਹਾਂ ਵਲੋਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹਂੀਂ ਰੱਖਿਆ ਗਿਆ....ਮੌਕੇ 'ਤੇ ਮੌਜੂਦ ਪੁਲਸ ਅਧਿਕਾਰੀਆਂ ਵਲੋਂ ਬੇਰਿਅਰ ਲਗਾ ਕੇ ਭੀੜ ਨੂੰ ਮੰਡੀ 'ਚ ਦਾਖਲ ਹੋਣ ਤੋਂ ਰੋਕਿਆ ਗਿਆ....ਤੇ ਪਾਸ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਹੀ ਮੰਡੀ 'ਚ ਐਂਟਰੀ ਦਿੱਤੀ ਗਈ...ਉਥੇ ਹੀ ਜਦੋਂ ਇਸ ਸਬੰਧੀ ਮਾਰਕਿਟ ਕਮੇਟੀ ਦੇ ਸਕੱਤਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਮਲੇਰਕੋਟਲਾ ਦੀ ਮੰਡੀ ਬੰਦ ਹੋਣ ਕਾਰਨ ਖੰਨਾ ਮੰਡੀ 'ਚ ਰੋਜ਼ਾਨਾ ਨਾਲੋਂ ਵੱਧ ਭੀੜ ਇਕੱਠੀ ਹੋਈ ਹੈ...ਜਿਸ ਨੂੰ ਘੱਟ ਕਰਨ ਲਈ ਕਮੇਟੀ ਵਲੋਂ ਮੰਡੀ ਦੋ ਸ਼ਿਫਟਾਂ 'ਚ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ....
 

NEXT VIDEOS