Punjab

BJP ਆਗੂ ਦਾ ਅਜੀਬ ਬਿਆਨ, ਸਾਡੇ ਕੋਲ ਕੋਰੋਨਾ ਪਛਾੜ ਹਨੂਮਾਨPunjabkesari TV

4 years ago

ਬੀਜੇਪੀ ਦੇ ਕੌਮੀ ਸਕੱਤਰ ਕੈਲਾਸ਼ ਵਿਜੇਵਰਗੀ ਅਕਸਰ ਆਪਣੇ ਅਜੀਬੋ-ਗਰੀਬ ਬਿਆਨਾਂ ਕਰਕੇ ਚਰਚਾ 'ਚ ਰਹਿੰਦੇ ਨੇ, ਕੈਲਾਸ਼ ਵਿਜੇਵਰਗੀ ਨੇ ਹੁਣ ਦੇਸ਼ 'ਚ ਫੈਲ ਰਹੇ ਜਾਨਲੇਵਾ ਕੋਰੋਨਾ ਵਾਇਰਸ ਨੂੰ ਲੈਕੇ ਅਜੀਬ ਬਿਆਨ ਦੇ ਦਿੱਤਾ ਹੈ। ਕੋਰੋਨਾ ਵਾਇਰਸ ਦੀ ਪ੍ਰਵਾਹ ਨਾ ਕਰਦੇ ਹੋਏ ਵਿਜੇਵਰਗੀ ਨੇ ਕਿਹਾ ਕਿ 33 ਕਰੋੜ ਦੇਵਉ-ਦੇਵਤਿਆਂ ਵਾਲੇ ਦੇਸ਼ 'ਚ ਇਸ ਵਾਇਰਸ ਦਾ ਕੋਈ ਅਸਰ ਨਹੀਂ ਹੋਏਗਾ। ਕੈਲਾਸ਼ ਵਿਜੇਵਰਗੀ ਨੇ ਕਿਹਾ ਕਿ ਸਾਂਨੂੰ ਕੋਰੋਨਾ ਵਾਇਰਸ ਨਹੀਂ ਹੋ ਸਕਦਾ ਕਿਉਂਕਿ ਸਾਡੇ ਨਾਲ ਕੋਰੋਨਾ ਪਛਾੜ ਹਨੂਮਾਨ ਨੇ।