Punjab

ਬਿਜਲੀ ਵਿਭਾਗ ਦੀ ਲਾਪਰਵਾਹੀ ਨੇ ਲਈ ਪਿਓ-ਪੁੱਤ ਦੀ ਜਾਨPunjabkesari TV

3 years ago

ਬੀਤੀ ਰਾਤ ਹੋਈ ਤੇਜ਼ ਬਾਰਿਸ਼ ਨਾਲ ਜਿਥੇ ਇਕ ਪਾਸੇ ਲੋਕਾਂ ਨੂੰ ਤੇਜ਼ ਗਰਮੀ ਤੋਂ ਰਾਹਤ ਮਿਲੀ ਉਥੇ ਹੀ  ਜਲੰਧਰ ਵਾਸੀ ਪਿਓ-ਪੁੱਤ ਲਈ ਮੌਤ ਦਾ ਸੁਨੇਹਾ ਲੈ ਕੇ ਆਈ ..ਸ਼ੁਕਰਵਾਰ ਰਾਤ ਇਥੋਂ ਦੇ ਪੀਰ ਬੋਤਲਾ ਬਾਜ਼ਾਰ 'ਚ ਗੁਲਸ਼ਨ ਨਾਮਕ ਵਿਅਕਤੀ ਆਪਣੇ 13 ਸਾਲਾ ਪੁੱਤਰ ਨਾਲ ਪੱਕਾ ਬਾਗ਼ ਤੋਂ ਆਪਣੀ ਦੁਕਾਨ ਬੰਦ ਕਰ ਕੇ ਘਰ ਪਰਤ ਰਿਹਾ ਸੀ ... ਕਿ ਰਸਤੇ 'ਚ ਪਾਣੀ ਭਰੀਆਂ ਸੜਕਾਂ 'ਤੇ ਬਿਜਲੀ ਦੀ ਤਾਰ ਟੁੱਟ ਕੇ ਡਿੱਗਣ ਨਾਲ ਦੋਵਾਂ ਪਿਓ-ਪੁੱਤ ਨੂੰ ਜ਼ਬਰਦਸਤ ਕਰੰਟ ਲੱਗ ਗਿਆ .......ਮੌਕੇ 'ਤੇ ਮੌਜੂਦ ਲੋਕਾਂ ਨੇ ਦੋਵਾਂ ਪਿਓ -ਪੁੱਤ ਨੂੰ ਜਦੋਂ ਹਸਪਤਾਲ ਪਹੁੰਚਾਇਆ ਤਾਂ ਉਸ ਸਮੇਂ ਤੱਕ ਉਹਨਾਂ ਦੀ ਮੌਤ ਹੋ ਚੁੱਕੀ ਸੀ......
 

NEXT VIDEOS