Punjab

Mahalakshmi-Narayan  ਮੰਦਰ 'ਚ 12 ਕੁੜੀਆਂ ਦੇ ਸਮੂਹਿਕ ਵਿਆਹPunjabkesari TV

4 years ago

ਜਲੰਧਰ ਦੇ ਸ਼੍ਰੀ ਮਹਾਲਕਸ਼ਮੀ-ਨਾਰਾਇਣ ਮੰਦਿਰ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹਿਕ ਕੰਨਿਆ ਵਿਆਹ ਕਰਵਾਏ ਗਏ... ਇਸ ਵਾਰ 12 ਲੋੜਵੰਦ ਪਰਿਵਾਰਾਂ ਦੀਆਂ ਕੰਨਿਆਂਵਾਂ ਦੇ ਵਿਆਹ ਕਰਵਾਏ ਗਏ... ਸਮਾਜ ਸੇਵਾ ਦੇ ਇਸ ਕੰਮ 'ਚ ਪੰਜਾਬ ਕੇਸਰੀ ਪੱਤਰ ਸਮੂਹ ਦੇ ਜੁਆਇੰਟ ਐਡੀਟਰ ਸ਼੍ਰੀ ਅਵਿਨਾਸ਼ ਚੋਪੜਾ ਜੀ ਨੇ ਨਾ ਸਿਰਫ ਯੋਗਦਾਨ ਦਿੱਤਾ, ਸਗੋਂ ਸਮਾਗਮ 'ਚ ਪਹੁੰਚ ਨਵ-ਵਿਆਹੇ ਜੋੜਿਆਂ ਨੂੰ ਸੁਖੀ ਜੀਵਨ ਦਾ ਆਸ਼ੀਰਵਾਦ ਵੀ ਦਿੱਤਾ...ਇਸ ਸਮੂਹਿਕ ਵਿਆਹ ਸਮਾਗਮ 'ਚ ਵਿਦੇਸ਼ੀ ਮਹਿਮਾਨ ਟਾਮ ਵਿੱਜ ਤੇ ਅਰੁਣਾ ਵਿੱਜ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਨਵ ਵਿਆਹੇ ਜੋੜਿਆਂ ਨੂੰ ਆਸ਼ੀਰਵਾਦ ਦਿੱਤਾ... ਮੰਦਰ ਕਮੇਟੀ ਵਲੋਂ ਨਵ-ਵਿਆਹੀਆਂ ਲੜਕੀਆਂ ਨੂੰ ਘਰੇਲੂ ਲੋੜਾਂ ਦਾ ਸਾਮਾਨ ਤੋਹਫੇ ਵਜੋਂ ਭੇਟ ਕੀਤਾ ਗਿਆ...ਬਰਾਤਾਂ ਦੇ ਸਵਾਗਤ ਤੇ ਮਿਲਨੀ ਦੀ ਰਸਮ ਤੋਂ ਬਾਅਦ ਭੋਜਨ ਦੀ ਵਿਵਸਥਾ ਵੀ ਕੀਤੀ ਗਈ... ਇਸ ਮੌਕੇ ਵਿਧਾਇਕ ਰਾਜਿੰਦਰ ਬੇਰੀ, ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਤੇ ਮੇਅਰ ਜਗਦੀਸ਼ ਰਾਜਾ ਸਣੇ ਕਈ ਹੋਰ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ...