Punjab

Doraha 'ਚ ਵੱਡੀ ਵਾਰਦਾਤ : ਸ਼ਰਾਬ ਨਾ ਮਿਲਣ 'ਤੇ ਕਰਿੰਦੇ ਦਾ ਬੇਰਹਿਮੀ ਨਾਲ ਕਤਲPunjabkesari TV

3 years ago

ਖੰਨਾ ਦੇ ਥਾਣਾ ਦੋਰਾਹਾ ਦੇ ਅਧੀਨ ਪੈਂਦੇ ਪਿੰਡ ਕੱਦੋ 'ਚ ਕੁਝ ਵਿਅਕਤੀਆਂ ਵਲੋਂ ਸ਼ਰਾਬ ਦੇ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ...ਮ੍ਰਿਤਕ ਦੀ ਪਛਾਣ ਬੱਬਲੂ , ਜੋ ਉੜੀਸਾ ਦਾ ਰਹਿਣ ਵਾਲਾ ਸੀ ਵਜੋਂ ਹੋਈ ਹੈ, ਜੋ ਬੀਤੇ 4-5 ਸਾਲ ਤੋਂ ਪੰਜਾਬ 'ਚ ਰਹਿ ਰਿਹਾ ਸੀ...ਮ੍ਰਿਤਕ ਦੇ ਸਾਥੀ ਨੇ ਦੱਸਿਆ ਕਿ ਸ਼ਾਮ 6 ਵਜੇ ਤੋਂ ਬਾਅਦ ਕੁਝ ਵਿਅਕਤੀ ਠੇਕੇ 'ਤੇ ਸ਼ਰਾਬ ਲੈਣ ਪਹੁੰਚੇ ਤਾਂ ਠੇਕੇ ਦੇ ਕਰਿੰਦੇ ਨੇ ਉਨ੍ਹਾਂ ਨੂੰ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ...ਜਿਸਤੋਂ ਖਫਾ ਵਿਅਕਤੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ...ਇੰਨੇ 'ਚ ਕਰਿੰਦਾ ਠੇਕੇ ਤੋਂ ਫਰਾਰ ਹੋ ਗਿਆ ਤੇ ਉਕਤ ਵਿਅਕਤੀ ਨੇ ਬੱਬਲੂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਮਗਰੋਂ ਉਸ ਦੀ ਲਾਸ਼ ਖੇਤਾਂ 'ਚ ਸੁੱਟ ਕੇ ਫਰਾਰ ਹੋ ਗਏ....