Punjab

Corona Virus 'ਤੇ Dr. Ai Fen ਦੇ ਖੁਲਾਸਾ ਨੇ ਕਟਹਿਰੇ 'ਚ ਖੜ੍ਹਾ ਕੀਤਾ ChinaPunjabkesari TV

4 years ago

ਚੀਨ ਦੇ ਵੂਹਾਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਹਾਹਾਕਾਰ ਮਚਾ ਦਿੱਤੀ ਐ .... ਹੁਣ ਤੱਕ ਪੂਰੀ ਦੁਨੀਆ 'ਚ ਸਾਢੇ 4 ਹਜ਼ਾਰ ਤੋਂ ਵੱਧ ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ... ਜਦਕਿ ਸਵਾ ਲੱਖ ਦੇ ਕਰੀਬ ਲੋਕ ਇਸਤੋਂ ਪ੍ਰਭਾਵਿਤ ਹੋ ਜਿੰਦਗੀ ਤੇ ਮੌਤ ਵਿਚਾਲੇ ਝੂਲ ਰਹੇ ਨੇ... ਇਥੋਂ ਤੱਕ ਕਿ ਜਿਸ ਡਾਕਟਰ ਨੇ ਸਭਤੋਂ ਪਹਿਲਾਂ ਇਸ ਵਾਇਰਸ ਦੀ ਪਛਾਣ ਕੀਤੀ ਸੀ, ਉਸਦੀ ਮੌਤ ਹੋ ਚੁੱਕੀ ਐ... ਪਰ ਕੋਰੋਨਾ ਵਾਇਰਸ ਨੂੰ ਲੱਭਣ ਵਾਲੇ ਡਾਕਟਰਾਂ 'ਚੋਂ ਇਕ ਡਾਕਟਰ ਆਈ ਫੇਨ ਨੇ ਕਰੋਨਾ ਵਾਇਰਸ ਨੂੰ ਲੈ ਕੇ ਚੌਕਾ ਦੇਣ ਵਾਲੇ ਖੁਲਾਸੇ ਕੀਤੇ ਨੇ...ਡਾ. ਫੇਨ ਵੂਹਾਨ ਸੈਂਟਰਲ ਹਸਪਤਾਲ 'ਚ ਐਮਰਜੰਸੀ ਵਿਭਾਗ ਦੀ ਡਾਇਰੈਕਟਰ ਹੈ...  ਜਿਸਨੇ ਚੀਨ ਦੀ ਇਕ ਮੈਗਜ਼ੀਨ ਰੇਨਵੂ ਨੂੰ ਦਿੱਤੀ ਇੰਟਰਵਿਊ 'ਚ ਅਜਿਹੇ ਖੁਲਾਸੇ ਕੀਤੇ, ਜਿਸਨੇ ਚੀਨ ਦੀ ਸਰਕਾਰ ਤੇ ਸਿਹਤ ਵਿਭਾਗ ਨੂੰ ਕਟਗਿਹਰੇ 'ਚ ਲਿਆ ਖੜ੍ਹਾ ਕੀਤਾ ਐ... ਬਿਨਾਂ ਸ਼ੱਕ ਡਾ. ਫੇਨ ਦਾ ਇੰਟਰਵਿਊ ਰੇਨਵੂ ਨੇ ਆਪਣੀ ਸਾਈਟ ਤੋਂ ਹਟਾ ਦਿੱਤਾ ਐ... ਪਰ ਉਸ ਵਲੋਂ ਕਹੀਆਂ ਗਈਆਂ ਗੱਲਾਂ ਸੋਸ਼ਲ ਮੀਡੀਆ 'ਤੇ ਅੱਗ ਦੀ ਤਰ੍ਹਾਂ ਫੈਲ ਰਹੀਆਂ ਨੇ... 
 

NEXT VIDEOS