Punjab

ਭੈਣ-ਭਰਾ ਨੇ ਇਕੱਠਿਆਂ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਪੜ੍ਹ ਪਰਿਵਾਰ ਦੇ ਉੱਡੇ ਹੋਸ਼Punjabkesari TV

3 years ago

ਇਹ ਉਸ ਸੁਸਾਈਡ ਨੋਟ ਦੇ ਕੁਝ ਅੰਸ਼ ਨੇ.... ਜੋ ਰਿਸ਼ਤੇ ਵਿਚ ਭੈਣ-ਭਰਾ ਲੱਗਦੇ ਮੁੰਡਾ-ਕੁੜੀ ਨੇ ਆਪਣੀ ਮੌਤ ਤੋਂ ਪਹਿਲਾਂ ਲਿਖਿਆ.....ਸਮਰਾਲਾ ਨੇੜੇ ਨੋਲੜੀ ਕਲਾਂ ਪਿੰਡ ਵਿਖੇ ਅੱਜ ਤਰਥੱਲੀ ਮਚ ਗਈ ਜਦੋਂ ਰਿਸ਼ਤੇ ਵਿਚ ਭੈਣ-ਭਰਾ ਲੱਗਦੇ ਮੁੰਡੇ-ਕੁੜੀ ਦੀਆਂ ਅਰਥੀਆਂ ਉੱਠੀਆਂ.....ਦੋਹਾਂ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ...... ਤੇ ਪਿੱਛੇ ਇਹ ਸੁਸਾਈਡ ਨੋਟ ਛੱਡ ਗਏ.... ਜਿਸ ਨੂੰ ਦੇਖ ਕੇ ਹਰ ਕਿਸੇ ਦੇ ਹੋਸ਼ ਉੱਡ ਗਏ..... ਮ੍ਰਿਤਕ ਲੜਕੇ ਦਾ ਨਾਂ ਪ੍ਰਦੀਪ ਸਿੰਘ ਹੈ ਅਤੇ ਲੜਕੀ ਦਾ ਨਾਂ ਅਮਨਦੀਪ ਕੌਰ ਹੈ। ਦੋਹਾਂ ਨੇ ਸ਼ੁੱਕਰਵਾਰ ਰਾਤ 10 ਕੁ ਵਜੇ ਕਣਕ ਵਿਚ ਪਾਉਣ ਵਾਲੀ ਦਵਾਈ ਨਿਗਲ ਲਈ..... ਜਿਸ ਤੋਂ ਬਾਅਦ ਹਸਪਤਾਲ ਵਿਚ ਦੋਹਾਂ ਦੀ ਮੌਤ ਹੋ ਗਈ....