Punjab

ASHA Workers ਨੇ ਜੱਚਾ-ਬੱਚਾ ਟੀਕਾਕਰਨ ਦਾ ਕੀਤਾ ਬਾਈਕਾਟPunjabkesari TV

3 years ago

ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੀਆਂ ਇਹ ਮਹਿਲਾਵਾਂ ਕੋਈ ਆਮ ਮਹਿਲਾਵਾਂ ਨਹੀਂ ਹਨ , ਇਹ ਸਾਰੀਆਂ ਮਹਿਲਾਵਾਂ ਪੰਜਾਬ ‘ਚ ਕੱਚੇ ਸਮੇਂ ਲਈ ਆਸ਼ਾ ਵਰਕਰ ਵਜੋਂ ਦਿਨ ਰਾਤ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ ...;. ਕੋਰੋਨਾ ਮਹਾਂਮਾਰੀ ਦੌਰਾਨ ਵੀ ਇਹਨਾਂ ਨੇ ਫਰੰਟ ਫੁੱਟ ਯੋਧਿਆਂ ਦੀ ਤਰ੍ਹਾਂ ਡੱਟ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ...; ਪਰ ਬੀਤੇ ਦਿਨ ਪੰਜਾਬ ਸਰਕਾਰ ਨੇ ਆਪਣੇ ਇੱਕ ਫੈਸਲੇ ਨਾਲ ਇਹਨਾਂ ਮਹਿਲਾਵਾਂ ਦੀ ਮਿਹਨਤ ਨੂੰ ਝਟਕੇ ‘ਚ ਹੀ ਅਣਗੌਲਿਆਂ ਕਰ ਦਿੱਤਾ ...;.ਇਹਨਾਂ ਆਸ਼ਾ ਵਰਕਰਾਂ ਨੂੰ ਪੱਕਿਆਂ ਕਰਨ ਦੀ ਥਾਂ ਪੰਜਾਬ ਸਰਕਾਰ ਨੇ ਪੰਜਾਬ ‘ਚ ਸਿੱਧੇ ਤੌਰ ‘ਤੇ ਨਵੀਆਂ ਨਰਸਾਂ ਰੱਖਣ ਦਾ ਐਲਾਨ ਕਰ ਦਿੱਤਾ ..ਜਿਸਦੇ ਵਿਰੋਧ ‘ਚ ਅੱਜ ਜਲ਼ੰਧਰ ਵਿਖੇ ਆਸ਼ਾ ਵਰਕਰਾਂ ਨੇ ਜੰਮ ਕੇ ਸਰਕਾਰ ਖਿਲਾਫ ਧਰਨਾ ਲਾਇਆ ਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਨੁੰ ਪੱਕਾ ਨਾ ਕੀਤਾ ਗਿਆ ਤਾਂ ਆਸ਼ਾ ਵਰਕਰਾਂ ਵਲੋਂ ਪੰਜਾਬ ਭਰ ‘ਚ ਜੱਚਾ ਬੱਚਾ ਟੀਕਾਕਰਨ ਨਹੀਂ ਕੀਤਾ ਜਾਵੇਗਾ ...;...;.