Punjab

YOUR NETA: LUDHIANA ਦੇ MP RAVNEET BITTU ਬਾਰੇ ਜਾਣੋਂ ਸਭ ਕੁਝPunjabkesari TV

4 years ago

ਲੋਕਸਭਾ 'ਚ ਪੰਜਾਬ ਦੇ ਸੰਸਦ ਮੇਂਬਰਾਂ 'ਚ ਸਭ ਤੋਂ ਵੱਧ ਸਵਾਲ ਪੁੱਛਣ ਵਾਲਾ ਤੇ 33 ਸਾਲ ਦੀ ਉਮਰ 'ਚ ਲੋਕਸਭਾ ਦੀਆਂ ਪੌੜੀਆਂ ਚੜਣ ਵਾਲੇ ਰਵਨੀਤ ਬਿੱਟੂ ਦੀਆਂ ਨਜ਼ਰਾਂ ਇਸ ਵਾਰ ਹੈਟ੍ਰਿਕ 'ਤੇ ਨੇ।  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੋਤੇ ਅਤੇ ਕਾਂਗਰਸ ਦੇ ਸਭ ਤੋਂ ਨੌਜਵਾਨ ਉਮੀਦਵਾਰ ਰਵਨੀਤ ਸਿੰਘ ਬਿੱਟੂ 'ਤੇ ਪਾਰਟੀ ਨੇ ਇਕ ਵਾਰ ਫਿਰ ਦਾਅ ਖੇਡਿਆ ਹੈ ਅਤੇ ਉਨ੍ਹਾਂ ਨੂੰ ਲੋਕ ਸਭਾ ਲਈ ਲੁਧਿਆਣਾ ਤੋਂ ਟਿਕਟ ਦਿੱਤੀ ਹੈ। ਪਹਿਲੀ ਵਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਜਿੱਤ ਦਰਜ ਕਰਨ ਵਾਲੇ ਬਿੱਟੂ ਨੂੰ ਕਾਂਗਰਸ ਨੇ ਲੁਧਿਆਣਾ ਤੋਂ ਮੈਦਾਨ 'ਚ ਉਤਾਰਿਆ ਸੀ, ਜਦੋਂ ਪਾਰਟੀ ਦੇ ਰਾਸ਼ਟਰੀ ਬੁਲਾਰੇ ਮਨੀਸ਼ ਤਿਵਾੜੀ ਨੇ ਤੰਦਰੁਸਤ ਨਾ ਹੋਣ ਕਾਰਨ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ। ਕਾਂਗਰਸ ਵਿਰੋਧੀ ਲਹਿਰ ਵਿਚਕਾਰ ਬਿੱਟੂ ਨੇ ਹਾਈਕਮਾਨ ਦੇ ਭਰੋਸੇ 'ਤੇ ਖਰਾ ਉਤਰਦੇ ਹੋਏ ਆਮ ਆਦਮੀ ਪਾਰਟੀ ਦੇ ਦਿੱਗਜ ਨੇਤਾ ਹਰਵਿੰਦਰ ਸਿੰਘ ਫੂਲਕਾ ਨੂੰ ਹਰਾਇਆ ਸੀ। ਰਵਨੀਤ ਬਿੱਟੂ ਕਾਂਗਰਸ ਦਾ ਇਕ ਮਜ਼ਬੂਤ ਚਿਹਰਾ ਮੰਨੇ ਜਾਂਦੇ ਹਨ, ਇਸ ਲਈ ਲੁਧਿਆਣਾ ਸੀਟ ਤੋਂ ਕਾਂਗਰਸ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਹੈ।