Punjab

ਦੇਖੋ ਦੇਸ਼ ਦੀ ਸਬ ਤੋਂ ਪ੍ਰਦੂਸ਼ਿਤ ਨਦੀਂ ਦੀਆਂ ਸ਼ਰਮਸਾਰ ਕਰਦੀਆਂ ਤਸਵੀਰਾਂPunjabkesari TV

4 years ago

ਵੇਖਣ ਨੂੰ ਇਹ ਨਜ਼ਾਰਾ ਕਸ਼ਮੀਰ ਦੀ ਡੱਲ ਝੀਲ ਦਾ ਲੱਗਦਾ ਹੈ ਜਿਥੇ ਸਰਦੀਆਂ 'ਚ ਪਾਣੀ ਜੰਮ ਕੇ ਬਰਫ ਬਣ ਗਿਆ ਹੋਵੇ....ਪਰ ਨਾ ਤਾਂ ਇਹ ਬਰਫ ਹੈ ਤੇ ਨਾ ਹੀ ਇਹ ਡੱਲ ਝੀਲ ਹੈ....ਸਗੋਂ ਇਹ ਤਾਂ ਦਿੱਲੀ ਦੀ ਯਮੁਨਾ ਨਦੀ ਹੈ....ਜਿਸ 'ਚ ਫੈਕਟਰੀਆਂ ਦੇ ਕੈਮੀਕਲ ਦੀ ਝੱਗ ਬਰਫ ਦਾ ਭੁੱਲੇਖਾ ਪਾ ਰਹੀ ਹੈ.....ਅਫਸੋਸ ਦੀ ਗੱਲ ਇਹ ਹੈ ਕਿ ਇਸ ਪ੍ਰਦੂਸ਼ਿਤ ਨਦੀ 'ਚ ਹੀ ਸ਼ਰਧਾਲੂਆਂ ਵਲੋਂ ਛੱਠ ਪੂਜਾ ਕੀਤੀ ਗਈ.....ਛੱਠ ਪੂਜਾ ਦੇ ਆਖਰੀ ਦਿਨ ਸੈਂਕੜੇ ਦੀ ਗਿਣਤੀ 'ਚ ਸ਼ਰਧਾਲੂ ਯਮੁਨਾ ਨਦੀ ਦੇ ਤੱਟ 'ਤੇ ਜਮਾ ਹੋਏ....ਇਸ ਮੌਕੇ ਸ਼ਰਧਾਲੂਆਂ ਨੇ ਖਤਰਨਾਕ ਕੈਮੀਕਲ ਵਾਲੀ ਝੱਗ 'ਚ ਖੜ੍ਹੇ ਕੇ ਆਪਣੇ ਈਸ਼ਟ ਦੀ ਪੂਜਾ ਕੀਤੀ.....ਇਨ੍ਹਾਂ ਤਸਵੀਰਾਂ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਵਲੋਂ ਦਿੱਲੀ ਤੇ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਵੀ ਚੁੱਕੇ ਗਏ....ਜ਼ਿਕਰਯੋਗ ਹੈ ਕਿ ਯਮੁਨਾ ਨਦੀ ਦੇਸ਼ ਦੀਆਂ ਸਭ ਤੋਂ ਪ੍ਰਦੂਸ਼ਿਤ ਨਦੀਆਂ 'ਚ ਸ਼ੁਮਾਰ ਕੀਤੀ ਜਾਂਦੀ ਹੈ.....ਤੇ ਇਸ 'ਚ ਦਿੱਲੀ ਦੇ 19 ਨਾਲਿਆਂ ਦੀ ਗੰਦਗੀ ਡਿੱਗਦੀ ਹੈ...ਤੇ ਨਦੀ 'ਚ ਛੱਡੇ ਜਾਣ ਵਾਲੇ ਸੀਵਰੇਜ ਦਾ ਸਿਰਫ ਪੰਜ ਫੀਸਦੀ ਪਾਣੀ ਹੀ ਟ੍ਰੀਟ ਕੀਤਾ ਹੁੰਦਾ ਹੈ....