PUNJAB 2019

ਇਹ ਮੱਝ ਕਮਾਲ ਹੈ, ਕੀਮਤ 51 ਲੱਖ, ਦਿੰਦੀ ਹੈ 32.66 Kg ਦੁੱਧPunjabkesari TV

1 views one month ago

ਜਗਰਾਓਂ ਦੀ ਪਸ਼ੂ ਮੰਡੀ 'ਚ ਪ੍ਰੋਗਰੈਸਿਵ ਡੇਅਰੀ ਐਸੋਸੀਏਸ਼ਨ ਵੱਲੋਂ ਕਿਸਾਨ ਮੇਲੇ ਦਾ ਆਯੋਜਨ ਕੀਤਾ ਗਿਆ ਸੀ। ਜਿਸ 'ਚ ਪੰਜਾਬ, ਹਰਿਆਣਾ, ਰਾਜਸਥਾਨ ਸਣੇ ਕਈ ਸੂਬੇ ਦੇ ਕਿਸਾਨ ਪਹੁੰਚੇ। ਇਸ ਮੇਲੇ 'ਚ ਲੱਖਾਂ ਦੀ ਕੀਮਤ ਵਾਲੀਆਂ ਮੱਝਾਂ ਗਾਵਾਂ ਖਿੱਚ ਦਾ ਕੇਂਦਰ ਰਹੀਆਂ। ਇਸੇ ਮੇਲੇ 'ਚ ਹਰਿਆਣਾ ਦੇ ਹਿਸਾਰ ਤੋਂ ਕਿਸਾਨ ਸੁਖਵੀਰ ਸਿੰਘ ਵੀ ਪਹੁੰਚੇ ਆਪਣੀ ਮੱਝ ਨੂੰ ਲੈਕੇ। ਜਿਸ ਨੇ 24 ਘੰਟਿਆਂ 'ਚ 32.66 ਕਿੱਲੋਗ੍ਰਾਮ  ਦੁੱਧ ਦੇ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਇਸ ਤੋਂ ਪਹਿਲਾਂ ਪਾਕਿਸਤਾਨ ਦੀ ਮੱਝ ਨੇ 32.15 ਕਿੱਲੋਗ੍ਰਾਮ ਦੁੱਧ ਦੇਣ ਦਾ ਆਪਣਾ ਵਿਸ਼ਵ ਰਿਕਾਰਡ ਕਾਇਮ ਰੱਖਿਆ ਹੋਇਆ ਸੀ। ਕਿਸਾਨ ਸੁਖਵੀਰ ਦਾ ਕਹਿਣਾ ਕਿ ਉਸਨੂੰ ਹੁਣ ਤੱਕ ਆਪਣੀ ਮੱਝ ਦੀ ਕੀਮਤ 51 ਲੱਖ ਮਿਲ ਰਹੀ ਹੈ ਪਰ ਉਹ ਕਦੇ ਵੀ ਇਸਨੂੰ ਨਹੀਂ ਵੇਚੇਗਾ।