PUNJAB 2019

UGC ਦਾ ਅਹਿਮ ਕਦਮPunjabkesari TV

1 views 3 months ago

ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਦੇਸ਼ ਭਰ ਦੀਆਂ ਯੂਨੀਵਰਸੀਟੀਆਂ ਤੇ ਕਾਲਜਾਂ ਨੂੰ ਵਾਤਾਵਰਣ ਦੀ ਸੰਭਾਲ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਯੂ.ਜੀ.ਸੀ ਨੇ ਹਰੇਕ ਵਿਦਿਆਰਥੀ ਤੋਂ ਆਪਣੇ-ਆਪਣੇ ਕੈਂਪਸ 'ਚ ਇਕ-ਇਕ ਪੌਦਾ ਲਗਵਾਉਣ ਤੇ ਕੋਰਸ ਪੂਰਾ ਹੋਣ ਤੱਕ ਉਸਦੀ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਮਿਸ਼ਨ ਦੀ ਪੂਰਤੀ ਲਈ ਪੌਦਿਆਂ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਪ੍ਰਸ਼ਾਸਨ ਦੀ ਹੋਵੇਗੀ ।  ਇਸਦੇ ਨਾਲ ਹੀ ਯੂ.ਜੀ.ਸੀ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਹਰੇਕ ਵਿਦਿਆਰਥੀ ਲਈ ਘੱਟੋ-ਘੱਟ 6 ਮਹੀਨਿਆਂਦਾ ਵਾਤਾਵਰਣ ਸਬੰਧੀ ਕੋਰਸ ਪੂਰਾ ਕਰਨ ਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਇਸ ਵਿਦਿਅਕ ਸੈਸ਼ਨ ਤੋਂ ਹੀ ਪੌਦੇ ਲਗਾਉਣ ਦਾ ਕੰਮ ਆਰੰਭ ਕੀਤਾ ਜਾਵੇਗਾ।ਇਸ ਤਰ੍ਹਾਂ ਦੇ ਕਦਮ ਚੁੱਕਣ ਨਾਲ ਵਾਤਾਵਰਣ ਨੂੰ ਬਚਾਉਣ 'ਚ ਵੱਡਮੁੱਲਾ ਯੋਗਦਾਨ ਪਾਇਆ ਜਾ ਸਕਦਾ ਹੈ ।  ਕੁaਂਕਿ ਲਗਾਤਾਰ ਗੰਧਲੇ ਹੋ ਰਹੇ ਵਾਤਾਵਰਣ ਨੂੰ ਸਾਫ-ਸੁਥਰਾ ਬਣਾਉਣ ਲਈ ਸੁਚੇਤ ਹੋਣਾ ਸਮੇਂ ਦੀ ਲੋੜ ਵੀ ਹੈ।