Punjab

Guru Nanak Dev Ji ਦੀਆਂ ਪੈੜਾਂ 'ਤੇ Turban Traveller ਕਰੇਗਾ ਯਾਤਰਾPunjabkesari TV

4 years ago

ਇਸ ਸ਼ਖਸ ਨੂੰ ਤਾਂ ਤੁਸੀਂ ਪਛਾਣ ਹੀ ਲਿਆ ਹੋਵੇਗਾ... ਜੀ ਹਾਂ ਇਹ ਉਹੀ ਸਰਦਾਰ ਜੀ ਨੇ, ਜਿਨ੍ਹਾਂ ਨੂੰ ਲੋਕ 'ਟਰਬਨ ਟਰੈਵਲਰ' ਦੇ ਨਾਂ ਨਾਲ ਜਾਣਦੇ ਨੇ .... 135 ਦਿਨਾਂ 'ਚ ਕਾਰ 'ਤੇ 30 ਦੇਸ਼ਾਂ ਦੀ ਸੈਰ ਕਰ ਦਿੱਲੀ ਦੇ ਇਸ ਸਿੱਖ ਨੇ ਰਿਕਾਰਡ ਕਾਇਮ ਕੀਤਾ ਸੀ ....ਤੇ ਹੁਣ ਇਕ ਵਾਰ ਫਿਰ ਤੋਂ ਇਹ ਸਿੱਖ ਯਾਤਰਾ 'ਤੇ ਨਿਕਲੇ ਹੋਏ ਨੇ... ਪਰ ਇਸ ਵਾਰ ਯਾਤਰਾ ਧਾਰਮਿਕ ਐ....ਦਰਅਸਲ, 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਅਮਰਜੀਤ ਸਿੰਘ ਵਲੋਂ 4 ਜੁਲਾਈ ਤੋਂ ਧਾਰਮਿਕ ਯਾਤਰਾ ਆਰੰਭ ਕੀਤੀ ਗਈ ਐ.... ਜਿਸਦਾ ਉਦੇਸ਼ ਦੁਨੀਆ ਨੂੰ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਸਿਧਾਂਤ ਨਾਲ ਜੋੜਣਾ ਐ ...ਤੇ ਪੂਰਾ ਦੁਨੀਆ ਨੂੰ ਪੱਗ ਦੀ ਸ਼ਾਨ ਬਾਰੇ ਦੱਸਣਾ ਐ ... ਉਨ੍ਹਾਂ ਦੱਸਿਆ ਕਿ ਉਹ ਯਾਤਰਾ 12 ਨਵੰਬਰ ਨੂੰ ਪ੍ਰਕਾਸ਼ ਪੁਰਬ ਵਾਲੇ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚ ਕੇ ਸੰਪੰਨ ਹੋਵੇਗੀ...