Punjab

New Year 'ਤੇ 2 ਲੱਖ ਤੋਂ ਵੱਧ ਸ਼ਰਧਾਲੂ Sri Harimander Sahib ਹੋਣਗੇ ਨਤਮਸਤਕPunjabkesari TV

4 years ago

2020 ਦੀ ਸ਼ੁਰੂਆਤ ਹੋਣ ਵਾਲੀ ਐ... ਅਜਿਹੇ 'ਚ ਗੁਰੂ ਪਿਆਰੀਆਂ ਸੰਗਤਾਂ ਨੇ ਨਵਾਂ ਸਾਲ ਦੀ ਸ਼ੁਰੂਆਤ ਗੁਰੂਘਰ ਤੋਂ ਕਰਨ ਲਈ ਚਾਲੇ ਪਾ ਦਿੱਤੇ ਨੇ...ਲਿਹਾਜ਼ਾ, ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿੰਮਦਰ ਸਾਹਿਬ 'ਚ ਸੰਗਤਾਂ ਦੀ ਆਮਦ ਲਗਾਤਾਰ ਵਧ ਰਹੀ ਐ ... ਨਵੇਂ ਸਾਲ ਦੀ ਆਮਦ 'ਤੇ ਕਰੀਬ 2 ਲੱਖ ਸ਼ਰਧਾਲੂਆਂ ਦੇ ਗੁਰੂ ਨਗਰੀ 'ਚ ਪਹੁੰਚਣ ਦੀ ਆਸ ਐ... ਜਦਕਿ ਬਹੁਤੇ ਲੋਕ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚ ਚੁੱਕੇ ਹਨ... ਆਲਮ ਇਹ ਐ ਕਿ ਆਸ-ਪਾਸ ਦੇ ਸਾਰੇ ਹੋਟਲ ਤੇ ਸਰਾਵਾਂ ਬੁੱਕ ਹੋ ਚੁੱਕੀਆਂ ਹਨ... ਸੰਗਤਾਂ ਤੇ ਟੂਰਿਸਟਾਂ ਦੀ ਵਧਦੀ ਆਮਦ ਤੋਂ ਹੋਟਲਾਂ ਵਾਲਿਆਂ ਦੀ ਚਾਂਦੀ ੋਹ ਰਹੀ ਐ... ਜਿਥੇ ਹੋਟਲਾਂ ਦੇ ਕਿਰਾਏ 2 ਤੋਂ 3 ਗੁਣਾ ਹੋ ਗਏ ਹਨ...ਉਥੇ ਹੀ ਹਵਾਈ ਟਿਕਟਾਂ ਵੀ ਕਈ-ਕਈ ਜ਼ਿਆਦਾ ਰੇਟ 'ਤੇ ਮਿਲ ਰਹੀਆਂ ਹਨ...