Punjab

ਹੁਣ ਇਸ Congress MLA ਨੇ ਲਿਆ Toll ਮੁਲਾਜ਼ਮਾਂ ਨਾਲ ਪੰਗਾPunjabkesari TV

4 years ago

ਟੋਲ ਮੁਲਾਜ਼ਮਾਂ ਨਾਲ ਉਲਝ ਰਿਹਾ ਇਹ ਸ਼ਖਸ ਕੋਈ ਆਮ ਵਿਅਕਤੀ ਨਹੀਂ.... ਬਲਕਿ ਧੂਰੀ ਤੋਂ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਨੇ... ਤਸਵੀਰਾਂ ਸੰਗਰੂਰ ਦੇ ਧੂਰੀ-ਲੁਧਿਆਣਾ ਸਟੇਟ ਹਾਈਵੇ 'ਤੇ ਬਣੇ ਟੋਲ ਪਲਾਜ਼ਾ ਦੀਆਂ ਨੇ...ਜਿਥੇ ਵਿਧਾਇਕ ਵਲੋਂ ਬਣਾਈ ਗਈ ਨਿੱਜੀ ਸੜਕ 'ਤੇ ਟੋਲ ਬੂਥ ਲਗਾਏ ਜਾਣ ਨੂੰ ਲੈ ਕੇ ਹੰਗਾਮਾ ਹੋ ਗਿਆ...ਜਿਸਨੂੰ ਮੌਕੇ 'ਤੇ ਪਹੁੰਚੇ ਵਿਧਾਇਕ ਨੇ ਹਟਵਾ ਦਿੱਤਾ.... ਦਰਅਸਲ, ਹੋਇਆ ਇੰਝ ਕਿ ਹਾਈਵੇ ਐੱਨ.ਐੱਚ.-7 'ਤੇ ਲੱਗੇ ਟੋਲ ਪਲਾਜ਼ਾ ਵਾਲਿਆਂ ਨੇ ਕੋਲੋਂ ਪਿੰਡ ਨੂੰ ਲੰਘਦੀ ਉਸ ਸੜਕ 'ਤੇ ਵੀ ਬੂਥ ਲਗਾ ਕੇ ਪਰਚੀ ਕੱਟਣੀ ਸ਼ੁਰੂ ਕਰ ਦਿੱਤੀ....ਜੋ ਵਿਧਾਇਕ ਨੇ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਪਿੰਡ ਦੀ ਸਹੂਲਤ ਲਈ ਬਣਾਈ ਸੀ ... ਜਿਵੇਂ  ਵਿਧਾਇਕ ਨੂੰ ਇਸ ਸੜਕ 'ਤੇ ਟੋਲ ਕੱਟੇ ਜਾਣ ਦਾ ਪਤਾ ਲੱਗਾ...ਉਹ ਤੁਰੰਤ ਮੌਕੇ 'ਤੇ ਪਹੁੰਚੇ ...ਤੇ ਟੋਲ ਬੂਥ ਨੂੰ ਚੁਕਵਾ ਦਿੱਤਾ... ਵਿਧਾਇਕ ਮੁਤਾਬਕ ਕੋਰਟ ਦੇ ਹੁਕਮਾਂ ਮੁਤਾਬਕ ਟੋਲ ਪਲਾਜ਼ਾ ਵਾਲੇ ਸਿਰਫ ਹਾਈਵੇ 'ਤੇ ਟੋਲ ਕੱਟ ਸਕਦੇ ਹਨ, ਪਿੰਡ ਨੂੰ ਜਾਂਦੀ ਨਿੱਜੀ ਸੜਕ 'ਤੇ ਨਹੀਂ... 
 

NEXT VIDEOS