Punjab

ਭਾਰੀ ਮੀਂਹ ਨਾਲ ਨਹਿਰ 'ਚ ਪਾੜ, ਕਿਸਾਨਾਂ ਦੀ ਰੁੜ੍ਹੀ ਜ਼ਮੀਨPunjabkesari TV

4 years ago

ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਸ਼ ਲੋਕਾਂ ਲਈ ਮੁਸੀਬਤ ਬਣਦੀ ਜਾ ਰਹੀ ਹੈ। ਪਿੰਡ ਭਗਵਾਨਪੁਰਾ ਵਿੱਚ ਬਾਰਸ਼ ਦੇ ਪਾਣੀ ਨਾਲ ਨਹਿਰ ਵਿੱਚ ਪਾੜ ਪੈ ਗਿਆ। ਇਸ ਕਰਕੇ ਕਿਸਾਨਾਂ ਦੀ ਜ਼ਮੀਨ ਦਾ ਖ਼ਾਸਾ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਅਜੀਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਛੇ ਕਰਮ ਦਾ ਬਰਸਾਤੀ ਨਾਲਾ ਸੀ, ਜਿਸ ਨੂੰ ਕਿਸਾਨਾਂ ਨੇ ਮਿੱਟੀ ਪਾ ਕੇ ਬੰਦ ਕਰ ਦਿੱਤਾ। ਜਦ ਵੀ ਬਾਰਸ਼ ਹੁੰਦੀ ਹੈ ਤਾਂ ਪੂਰੇ ਪਿੰਡ ਵਿੱਚ ਖੜ੍ਹਾ ਬਾਰਸ਼ ਦਾ ਪਾਣੀ ਉਨ੍ਹਾਂ ਦੀ ਜ਼ਮੀਨ ਥਾਣੀਂ ਹੁੰਦਾ ਹੋਇਆ ਇਸ ਨਹਿਰ ਵਿੱਚ ਪੈਂਦਾ ਹੈ। ਕਿਸਾਨ ਨੇ ਦੱਸਿਆ ਕਿ ਪਿਛਲੇ ਸਾਲ ਵੀ ਇਸੇ ਤਰ੍ਹਾਂ ਉਨ੍ਹਾਂ ਦੀ ਜ਼ਮੀਨ ਨਹਿਰ ਵਿੱਚ ਰੁੜ੍ਹ ਗਈ ਸੀ। 
 

NEXT VIDEOS