Punjab

ਸੰਮਨ ਤੋਂ ਬਾਅਦ ਖਹਿਰਾ ਨੂੰ ਜਾਰੀ ਹੋਇਆ ਨੋਟਿਸPunjabkesari TV

5 years ago

ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਤੇ ਬਠਿੰਡਾ ਤੋਂ ਲੋਕ ਸਭਾ ਸੀਟ ਦੇ ਉਮੀਦਵਾਰ ਸੁਖਪਾਲ ਖਹਿਰਾ ਵਲੋਂ ਚੋਣ ਪ੍ਰਚਾਰ ਲਈ ਰੋਡ ਸ਼ੋਅ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ, ਜਦੋਂ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ 'ਚ ਮਾਨਸਾ ਦੇ ਐੱਸ. ਡੀ. ਐੱਮ. ਅਭਿਜੀਤ ਕਪਿਲਾਸ਼ ਵਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ...ਐੱਸ. ਡੀ. ਐੱਮ. ਨੇ ਉਨ੍ਹਾਂ ਨੂੰ 2 ਦਿਨ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ....ਦਰਅਸਲ ਖਹਿਰਾ ਵਲੋਂ ਰੋਡ ਸ਼ੌਅ ਦੌਰਾਨ ਲਗਾਏ ਗਏ ਹੋਰਡਿੰਗਜ਼ ਸਬੰਧੀ ਕੋਈ ਮਨਜ਼ੂਰੀ ਪ੍ਰਸ਼ਾਸਨ ਕੋਲੋਂ ਨਹੀਂ ਲਈ ਗਈ ਸੀ....